ਪਟਿਆਲਾ : ਪ੍ਰਸਿੱਧ ਲੇਖਕਾ ਡਾ. ਦਿਲੀਪ ਕੁਮਾਰ ਟਿਵਾਣਾ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਉਸ ਮਹਾਨ ਸ਼ਖਸੀਅਤ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਅੱਜ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਗੁਰਦੁਆਰਾ ਸਾਹਿਬ ਅੰਦਰ ਭੋਗ ਸਮਾਗਮ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਜਗਮੀਤ ਬਰਾੜ, ਹਰਦਿਆਲ ਸਿੰਘ ਕੰਬੋਜ, ਕਿਰਪਾਲ ਸਿੰਘ ਬਡੂੰਗਰ, ਬੀਰ ਦਵਿੰਦਰ ਸਿੰਘ ਸਾਬਕਾ ਸਪੀਕਰ ,ਜਗਮੀਤ ਬਰਾੜ , ਧਰਮਵੀਰ ਗਾਂਧੀ ,ਬੀ ਐੱਸ ਘੁੰਮਣ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਆਦਿ ਸ਼ਾਮਲ ਹੋਏ।
ਦੱਸ ਦਈਏ ਕਿ ਸਰਵੋਤਮ ਨਾਵਲਕਾਰ ਅਤੇ ਨਿੱਕੀ ਕਹਾਣੀ ਦੀ ਰਚਨਹਾਰ ਵਜੋਂ ਜਾਣੀ ਜਾਂਦੀ ਦਿਲੀਪ ਕੌਰ ਟਿਵਾਣਾ ਦਾ ਜਨਮ ਲੁਧਿਆਣਾ ਜਿਲ੍ਹੇਦੇ ਪਿੰਡ ਰੱਬੋਂ ਵਿੱਚ 1935 ਵਿੱਚ ਹੋਇਆ ਸੀ। ਉਨ੍ਹਾਂ ਨੇ 31 ਜਨਵਰੀ ਨੂੰ ਆਪਣੀ ਜਿੰਦਗੀ ਦੇ ਆਖਰੀ ਸਾਹ ਲਏ। ਜੇਕਰ ਉਨ੍ਹਾਂ ਦੀਆਂ ਰਚਨਾਵਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਿਆਦਾਤਰ ਔਰਤਾਂ ਦੀ ਮਾਨਸਿਕਤਾ ਬਾਰੇ ਲਿਖਿਆ। ਉਨ੍ਹਾਂ ਨੂੰ ਪ੍ਰਸਿੱਧ ਨਾਵਲ ‘ਏਹੁ ਹਮਾਰਾ ਜੀਵਣਾ’ਲਈ 1971 ਵਿੱਚ ਸਾਹਿਤ ਅਕਾਦਮੀ ਪੁਰਸ਼ਕਾਰ ਨਾਲ ਸਨਮਾਨਿਤ ਕੀਤਾ ਗਿਆ। ਟਿਵਾਣਾ ਨੇ ਪਹਿਲਾ ਨਾਵਲ ‘ਅਗਨੀ ਪ੍ਰੀਖਿਆ'(ਅੰਗਰੇਜ਼ੀ:The Ordeal of Life) ਲਿਖਿਆ,ਜਿਸ ਤੋਂ ਬਾਅਦ ਉਨ੍ਹਾਂ ਨੇ ‘ਵਾਟ ਹਮਾਰੀ’(ਅੰਗਰੇਜ਼ੀ:Our path 1970), ‘ਤੀਲੀ ਦਾ ਨਿਸ਼ਾਨ’, ‘ਸੂਰਜ ਤੇ ਸਮੁੰਦਰ’, ‘ਦੂਸਰੀ ਸੀਤਾ’, ‘ਸਰਕੰਡੇ ਦਾ ਦੇਸ਼’, ‘ਧੁੱਪ ਛਾਂ ਤੇ ਰੁੱਖ’, ‘ਲੰਮੀ ਉਡਾਰੀ’ ਤੇ ਤਤਕਾਲੀਨ ਨਾਵਲ ‘ਪੀਲੇ ਪੱਤਿਆਂ ਦੀ ਦਾਸਤਾਨ’ ਨਾਵਲ ਲਿਖੇ। ਟਿਵਾਣਾ ਨੇ ਇਸ ਤੋਂ ਇਲਾਵਾ ਛੇ ਕਹਾਣੀ ਸੰਗ੍ਰਿਹ ਸਾਧਨਾ, ‘ਯਾਤਰਾ’, ‘ਕਿਸ ਦੀ ਧੀ’, ‘ਇਕ ਕੁੜੀ’, ‘ਤੇਰਾ ਮੇਰਾ ਕਮਰਾ’ ਅਤੇ ‘ਮਾਲਣ’ ਵੀ ਛਪਵਾਏ ਹਨ।