ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਕੋਰੋਨਾ ਵਾਇਰਸ ਦਾ ਪ੍ਰਭਾਵ ਚਰਮ ਸੀਮਾ ‘ਤੇ ਹੈ ਅਤੇ ਬਾਕੀ ਮੁਲਕਾਂ ਦੇ ਮੁਕਾਬਲੇ ਕੈਨੇਡਾ ਵਿੱਚ ਸਥਿਤੀ ਕੰਟਰੋਲ ਵਿੱਚ ਹੈ ਕਿਉਂਕਿ ਸਹੀ ਸਮੇਂ ‘ਤੇ ਠੋਸ ਕਦਮ ਚੁੱਕੇ ਗਏ ਹਨ ਅਤੇ ਲੋਕਾਂ ਵੱਲੋਂ ਵੀ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਕੇਸਾਂ ਦੀ ਗਿਣਤੀ 3820 ਹੋ ਗਈ ਹੈ ਜਿਸ ਵਿੱਚੋਂ 358 ਸੰਭਾਵੀ ਮਰੀਜ਼ ਹਨ। ਹਸਪਤਾਲ ਵਿੱਚ 281 ਮਰੀਜ਼ ਦਾਖਲ ਹਨ ਜਦਕਿ ਆਈਸੀਯੂ ਵਿੱਚ 109 ਮਰੀਜ਼ ਹਨ ਅਤੇ ਮੌਤਾਂ ਦੀ ਗਿਣਤੀ ਵੱਧ ਕੇ 190 ਹੋ ਗਈ ਹੈ।
ਉਧਰ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਵੱਲੋਂ ਵੀਡਿਓ ਜਾਰੀ ਕੀਤੀ ਗਈ ਹੈ ਜਿਸ ਵਿਚ ਉਹਨਾਂ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਅਤੇ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਦੀ ਅਪੀਲ ਕੀਤੀ ਤਾਂ ਜੋ ਕਰੋਨਾ ਵਾਇਰਸ ਵਿਰੁੱਧ ਲੜਾਈ ਲੜੀ ਜਾ ਸਕੇ।ਕਾਬਿਲੇਗੌਰ ਹੈ ਕਿ ਪੀਲ ਰੀਜ਼ਨ ਵਿੱਚ ਕੋਰੋਨਾ ਵਾਇਰਸ ਦੇ 1752 ਕੇਸ ਹਨ ਜਿਸ ਵਿੱਚੋਂ 960 ਮਿਸੀਸਾਗਾ ਵਿੱਚ ਹਨ।