ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਕਿਹਾ ਕਿ ਡਾਟਾ ਦੱਸ ਰਿਹਾ ਹੈ ਕਿ ਅਸੀਂ ਕੋਵਿਡ-19 ਵਿਰੁੱਧ ਲੜਾਈ ਵਿੱਚ ਅੱਗੇ ਵੱਧ ਰਹੇ ਹਾਂ। ਉਹਨਾਂ ਦੱਸਿਆ ਕਿ 7557 ਕੋਵਿਡ-19 ਦੇ ਕੇਸ ਇਸ ਸਮੇਂ ਸ਼ਹਿਰ ਵਿੱਚ ਹਨ ਜਿਸ ਵਿੱਚ 144 ਬੀਤੇ ਦਿਨ ਸਾਹਮਣੇ ਆਏ ਹਨ। 5340 ਟੋਰਾਂਟੋ ਵਾਸੀ ਠੀਕ ਹੋ ਚੁੱਕੇ ਹਨ। ਜਿਸ ਵਿੱਚੋਂ 148 ਬੀਤੇ ਦਿਨ ਹੋਏ ਹਨ। ਸ਼ਹਿਰ ਵਿੱਚ ਸਥਾਪਤ ਸ਼ੈਲਟਰ ਸਿਸਟਮ ਵਿੱਚ ਵੀ ਬੀਤੇ ਦਿਨ ਪਹਿਲੀ ਮੌਤ ਹੋਈ ਹੈ। ਮਿ੍ਰਤਕ 50 ਸਾਲ ਦਾ ਵਿਅਕਤੀ ਸੀ। ਉਹਨਾਂ ਦੱਸਿਆ ਕਿ ਸ਼ੈਲਟਰ ਹੋਮਜ਼ ਵਿੱਚ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਜੇਕਰ ਇਸਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਕੋਵਿਡ-19 ਨੂੰ ਲੈ ਕੇ ਤਾਜ਼ਾ ਅੰਕੜੇ ਪੇਸ਼ ਕੀਤੇ ਸਨ ਅਤੇ 180 ਨਵੇਂ ਮਾਮਲੇ ਆਉਣ ਸਬੰਧੀ ਅੰਕੜੇ ਪੇਸ਼ ਕੀਤੇ ਸਨ। ਜਿਸ ਕਾਰਨ ਕੁੱਲ ਕੇਸਾਂ ਦੀ ਗਿਣਤੀ 7114 ਹੋ ਗਈ ਸੀ। ਚੀਫ ਮੈਡੀਕਲ ਅਧਿਕਾਰੀ ਵੱਲੋਂ ਦਿਤੀ ਜਾਣਕਾਰੀ ਮੁਤਾਬਿਕ ਇੱਕ ਪਰਸਨਲ ਸਪੋਰਟ ਵਰਕਰ ਦੀ ਮੌਤ ਹੋਣ ਸਬੰਧੀ ਪੁਸ਼ਟੀ ਕੀਤੀ ਗਈ ਸੀ ਜੋ ਕਿ ਇੱਕ ਏਜੰਸੀ ਲਈ ਕੰਮ ਕਰਦੀ ਸੀ ਅਤੇ ਟੋਰਾਂਟੋ ਕਮਿਊਨਟੀ ਹਾਊਸਿੰਗ ਕਾਰਪੋਰੇਸ਼ਨ ਬਿਲਡਿੰਗ ਨੂੰ ਵਰਕਰਜ਼ ਸਪਲਾਈ ਕਰਦੀ ਸੀ।