ਟੋਕਿਓ ਪੈਰਾਲੰਪਿਕਸ : ਪ੍ਰਮੋਦ ਭਗਤ ਨੇ ਜਿੱਤਿਆ ਗੋਲਡ ਮੈਡਲ, ਮਨੋਜ ਸਰਕਾਰ ਨੇ ਜਿੱਤਿਆ ਕਾਂਸੀ ਦਾ ਮੈਡਲ

TeamGlobalPunjab
2 Min Read

 ਟੋਕਿਓ/ਨਵੀਂ ਦਿੱਲੀ : ਟੋਕਿਓ ਪੈਰਾਲੰਪਿਕਸ ਦਾ 11ਵਾਂ ਦਿਨ ਭਾਰਤ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਦਿਨ ਸਾਬਤ ਹੋਇਆ ਹੈ। ਅੱਜ ਦੇ ਦਿਨ ਹੁਣ ਤੱਕ ਭਾਰਤ ਨੂੰ ਦੋ ਸੋਨੇ ਦੇ ਮੈਡਲਾਂ ਸਮੇਤ ਚਾਰ ਮੈਡਲ ਮਿਲ ਚੁੱਕੇ ਹਨ। ਦਿਨ ਦੀ ਸ਼ੁਰੂਆਤ ਵਿੱਚ ਭਾਰਤੀ ਖਿਡਾਰੀਆਂ ਨੇ ਨਿਸ਼ਾਨੇਬਾਜ਼ੀ ਵਿੱਚ ਦੋ ਮੈਡਲ ਜਿੱਤੇ। ਇਸ ਵਿੱਚ ਮਨੀਸ਼ ਨਰਵਾਲ ਨੇ ਸੋਨੇ ਦਾ ਅਤੇ ਸਿੰਘਰਾਜ ਨੇ ਚਾਂਦੀ ਦਾ ਮੈਡਲ ਜਿੱਤਿਆ।

ਹੁਣ ਬੈਡਮਿੰਟਨ ਵਿੱਚ ਪ੍ਰਮੋਦ ਭਗਤ ਨੇ ਪੁਰਸ਼ ਸਿੰਗਲਜ਼ ਐਸਐਲ -3 ਮੁਕਾਬਲੇ ਵਿੱਚ ਸੋਨ ਅਤੇ ਮਨੋਜ ਸਰਕਾਰ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।

 

ਪ੍ਰਮੋਦ ਭਗਤ ਨੇ ਜਿੱਤਿਆ ਸੋਨੇ ਦਾ ਮੈਡਲ

 

ਇਸ ਵਾਰ ਪੈਰਾਲੰਪਿਕਸ ਵਿੱਚ ਹੁਣ ਤੱਕ ਭਾਰਤ 4 ਗੋਲਡ ਮੈਡਲ ਸਮੇਤ ਕੁੱਲ 17 ਮੈਡਲ ਜਿੱਤ ਚੁੱਕਾ ਹੈ। ਭਾਰਤ ਦੇ ਖਾਤੇ ਵਿੱਚ 4 ਤੋਂ 5 ਮੈਡਲ ਹੋਰ ਆਉਣ ਦੀ ਸੰਭਾਵਨਾ ਹੈ ।

(ਮਨੋਜ ਸਰਕਾਰ ਨੇ ਜਿੱਤਿਆ ਕਾਂਸੀ ਦਾ ਤਗਮਾ)

 

ਇਸ ਤੋਂ ਪਹਿਲਾਂ ਅੱਜ ਪੁਰਸ਼ਾਂ ਦੇ 50 ਮੀਟਰ ਪਿਸਟਲ ਮੁਕਾਬਲੇ ਐਸਐਚ -1 ਵਿੱਚ ਮਨੀਸ਼ ਨੇ ਸੋਨ ਤਗਮਾ ਜਿੱਤਿਆ, ਜਦਕਿ ਇਸੇ ਈਵੈਂਟ ਵਿੱਚ ਸਿੰਹਰਾਜ ਅਡਾਨਾ ਨੇ ਵਧੀਆ ਸ਼ਾਟ ਨਾਲ ਚਾਂਦੀ ਦਾ ਤਗਮਾ ਜਿੱਤਿਆ। ਇਹ ਟੋਕੀਓ ਪੈਰਾਲੰਪਿਕਸ ਵਿੱਚ ਸਿੰਹਰਾਜ ਦਾ ਇਹ ਦੂਜਾ ਤਮਗਾ ਹੈ।

 

ਨਿਸ਼ਾਨੇਬਾਜ਼ੀ ‘ਚ ਸੋਨੇ ਅਤੇ ਚਾਂਦੀ ਦੇ ਮੈਡਲ ਜੇਤੂ ਭਾਰਤੀ ਖਿਡਾਰੀ ਮਨੀਸ਼ ਨਰਵਾਲ ਅਤੇ ਸਿੰਹਰਾਜ ਅਡਾਨਾ

 

ਉਧਰ ਭਾਰਤ ਦੇ ਪੈਰਾ ਬੈਡਮਿੰਟਨ ਖਿਡਾਰੀ ਸੁਹਾਸ ਯਥੀਰਾਜ ਐਸਐਲ-4 ਸਿੰਗਲਜ਼ ਦੇ ਫਾਈਨਲ ਵਿੱਚ ਪਹੁੰਚ ਚੁੱਕੇ ਹਨ। ਉਨ੍ਹਾਂ ਸੈਮੀਫਾਈਨਲ ਮੈਚ ਵਿੱਚ ਇੰਡੋਨੇਸ਼ੀਆਈ ਖਿਡਾਰੀ ਸੇਤੀਆਵਾਨ ਫਰੈਡੀ ਨੂੰ ਹਰਾਇਆ। ਇਸ ਦੇ ਨਾਲ ਹੀ ਕ੍ਰਿਸ਼ਨਾ ਨਗਰ ਵੀ ਫਾਈਨਲ ਵਿੱਚ ਪਹੁੰਚ ਗਏ ਹਨ । ਹਾਲਾਂਕਿ, ਪ੍ਰਮੋਦ ਭਗਤ ਅਤੇ ਪਲਕ ਕੋਹਲੀ ਦੀ ਜੋੜੀ ਨੂੰ ਬੈਡਮਿੰਟਨ ਦੇ SL-3-SU-5 ਈਵੈਂਟ ਦੇ ਮਿਕਸਡ ਡਬਲਜ਼ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਭਾਰਤੀ ਜੋੜੀ ਭਲਕੇ (5 ਸਤੰਬਰ) ਨੂੰ ਕਾਂਸੀ ਦੇ ਤਮਗੇ ਲਈ ਖੇਡੇਗੀ।

Share This Article
Leave a Comment