ਵਾਸ਼ਿੰਗਟਨ : ਲੁੱਟ ਖੋਹ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ।ਇਸ ਦੇ ਚਲਦਿਆਂ ਤਾਜਾ ਮਾਮਲਾ ਇਥੋਂ ਦੀ ਟੈਕਸਾਸ ਯੂਨੀਵਰਸਿਟੀ ਦਾ ਹੈ। ਜਿੱਥੇ ਬੀਤੀ ਕੱਲ੍ਹ ਗੋਲੀਬਾਰੀ ਹੋਈ ਹੈ। ਜਾਣਕਾਰੀ ਮੁਤਾਬਿਕ ਇਸ ਗੋਲੀਬਾਰੀ ਵਿਚ 2 ਵਿਅਕਤੀਆ ਦੀ ਮੌਤ ਹੋ ਗਈ ਹੈ।
ਦਸ ਦੇਈਏ ਕਿ ਇਸ ਘਟਨਾ ਵਿਚ ਇਕ ਵਿਅਕਤੀ ਜ਼ਖਮੀ ਵੀ ਦਸਿਆ ਜਾ ਰਿਹਾ ਹੈ ਜਿਸ ਨੂੰ ਹਸਪਤਾਲ਼ ਦਾਖਲ ਕਰਵਾਇਆ ਗਿਆ ਹੈ।