ਟਰੰਪ ਦੀ ਪ੍ਰਵਾਸੀਆਂ ਨੂੰ ਚਿਤਾਵਨੀ, ਸਾਡਾ ਦੇਸ਼ ਭਰ ਚੁੱਕਿਐ, ਵਾਪਸ ਪਰਤ ਜਾਓ

TeamGlobalPunjab
2 Min Read

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ 2020 ‘ਚ ਹੋਣ ਵਾਲਿਆਂ ਰਾਸ਼ਟਰਪਤੀ ਚੋਣਾਂ ਦੇ ਅਭਿਆਨ ‘ਚ ਅਮਰੀਕਾ-ਮੈਕਸੀਕੋ ਸਰਹੱਦ ਨੂੰ ਵੱਡੀ ਭੂਮਿਕਾ ਮੰਨਦੇ ਹਨ। ਸਰਹੱਦ ਪਾਰ ਤੋਂ ਆਉਣ ਵਾਲੇ ਲੋਕਾਂ ਦੇ ਨਾਲ ਦੁਰਵਿਵਹਾਰ ਹੁੰਦਾ ਹੈ ਜਿਸਦੀ ਵਿਰੋਧੀ ਪਾਰਟੀ ਦੇ ਆਗੂ ਆਲੋਚਨਾ ਵੀ ਕਰਦੇ ਹਨ ਪਰ ਵੱਡੀ ਗਿਣਤੀ ‘ਚ ਘੁਸਪੈਠ ਕਰਨ ਵਾਲਿਆਂ ਨੂੰ ਟਰੰਪ ਰਾਸ਼ਟਰੀ ਐਮਰਜੈਂਸੀ ਮੰਨਦੇ ਹਨ ।

ਇਸ ਦੇ ਚਲਦਿਆਂ ਸ਼ੁੱਕਰਵਾਰ ਨੂੰ ਟਰੰਪ ਮੈਕਸੀਕੋ-ਅਮਰੀਕੀ ਸਰਹੱਦ ‘ਤੇ ਸਥਿਤ ਕੈਲੀਫੋਰਨੀਆ ਦੇ ਕੈਲੇਕਸਿਕੋ ਸ਼ਹਿਰ ਵੀ ਗਏ । ਇੱਥੇ ਉਨ੍ਹਾਂਨੇ ਸਰਹੱਦ ‘ਤੇ ਪੈਟਰੋਲਿੰਗ ਕਰ ਰਹੇ ਏਜੈਂਟਸ ਨਾਲ ਗੱਲ ਕਰਦੇ ਹੋਏ ਕਿਹਾ ਇਸ ਨਾਲ ( ਘੁਸਪੈਠੀਆਂ ਦੇ ਆਉਣ ਨਾਲ ) ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਅਸੀ ਅਜਿਹਾ ਨਹੀਂ ਹੋਣ ਦੇ ਸਕਦੇ ।

ਉਨ੍ਹਾਂ ਨੇ ਕਿਹਾ ਸਾਡਾ ਸਿਸਟਮ ਪ੍ਰਵਾਸੀਆਂ ਨਾਲ ਭਰ ਚੁੱਕਿਆ ਹੈ, ਅਸੀ ਹੁਣ ਹੋਰ ਲੋਕਾਂ ਨੂੰ ਇੱਥੇ ਨਹੀਂ ਰੱਖ ਸਕਦੇ ਚੰਗਾ ਹੋਵੇਗਾ ਤੁਸੀ ਵਾਪਸ ਮੁੜ ਜਾਓ। ਇਸ ਦੌਰਾਨ ਇੱਥੇ ਲਗਭਗ 200 ਲੋਕ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਨੇ ਹੱਥਾਂ ‘ਚ ਅਮਰੀਕਾ ਤੇ ਮੈਕਸੀਕੋ ਦੇ ਝੰਡੇ ਫੜ ਰੱਖੇ ਸਨ, ‘ਪਰਿਵਾਰਾਂ ਨੂੰ ਵੱਖ ਕਰਨਾ ਬੰਦ ਕਰੋ ਤੇ ਜੇ ਕੰਧ ਬਨਾਈ ਗਈ ਤਾਂ ਸਾਡੀ ਪੀੜੀ ਇਸ ਨੂੰ ਤੋੜ ਦਵੇਗੀ। ਉਥੇ ਹੀ ਅਮਰੀਕੀ ਸਰਹੱਦ ਦੇ ਦੂਜੇ ਪਾਸੇ ਦਰਜਨਾਂ ਲੋਕ ਟਰੰਪ ਦਾ ਸਮਰਥਨ ਕਰ ਰਹੇ ਸਨ ਇਹ ਲੋਕ ਕਹਿ ਰਹੇ ਸਨ , ਦੀਵਾਰ ਬਣਾਓ ।

ਅਮਰੀਕਾ ਦੀ ਮੈਕਸਿਕੋ ਦੇ ਨਾਲ ਲਗਦੀ ਸਰਹੱਦ ਤੋਂ ਦਾਖਲ ਹੋਣ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿੱਚ ਬੀਤੇ ਸਾਲ 3 . 97 ਲੱਖ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਵਜ੍ਹਾ ਕਰਕੇ ਹੀ ਟਰੰਪ ਸਰਹੱਦ ਤੇ ਦੀਵਾਰ ਨੂੰ ਲੈ ਕੇ ਸਖ਼ਤ ਹਨ। ਪਿਛਲੇ ਹਫ਼ਤੇ ਹੀ ਟਰੰਪ ਨੇ ਮੈਕਸਿਕੋ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਮੈਕਸਿਕੋ ਘੁਸਪੈਠ ਨੂੰ ਨਹੀਂ ਰੋਕੇਗਾ ਤਾਂ ਅਮਰੀਕਾ ਵੱਲੋਂ ਲੰਬੇ ਸਮੇਂ ਤੱਕ ਸਰਹੱਦ ਬੰਦ ਕਰ ਦਿੱਤੀ ਜਾਵੇਗੀ ਦੱਸ ਦੇਈਏ ਕਿ ਟਰੰਪ ਦੀਵਾਰ ਬਣਾਉਣ ਦੇ ਵਾਅਦੇ ਕਾਰਨ ਹੀ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ ।

- Advertisement -

Share this Article
Leave a comment