ਚੰਡੀਗੜ੍ਹ ਵਿੱਚ ‘ਸਵੱਛ ਭਾਰਤ-ਕਲੀਨ ਇੰਡੀਆ’ ਮੁਹਿੰਮ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਸੂਚਨਾ ਤੇ ਪ੍ਰਸਾਰਣ ਮੰਤਰਾਲਾ ਭਾਰਤ ਸਰਕਾਰ ਦੇ ਤਹਿਤ ਰੀਜਨਲ ਆਊਟਰੀਚ ਬਿਊਰੋ ਚੰਡੀਗੜ੍ਹ ਦੁਆਰਾ ਰਾਮ ਦਰਬਾਰ ਚੰਡੀਗੜ੍ਹ ਦੇ ਮੰਡੀ ਗਰਾਉਂਡ ਵਿੱਚ ਅੱਜ ‘ਸਵੱਛ ਭਾਰਤ-ਕਲੀਨ ਇੰਡੀਆ’ ਮੁਹਿੰਮ ਦੇ ਤਹਿਤ ਏਕੀਕ੍ਰਿਤ ਸੰਚਾਰ ਅਤੇ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਗਰਾਉਂਡ ਵਿੱਚੋਂ ਪਲਾਸਟਿਕ ਅਤੇ ਸਾਧਾਰਣ ਕਚਰਾ ਇਕੱਠਾ ਕੀਤਾ ਗਿਆ, ਜਿਸ ਵਿੱਚ ਸਥਾਨਕ ਸੈਕਟਰ 32 ਦੇ ਐੱਸਡੀ ਕਾਲਜ ਅਤੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੇ ਐੱਨਐੱਸਐੱਸ ਵਲੰਟੀਅਰਾਂ ਅਤੇ ਗੈਰ-ਸਰਕਾਰੀ ਸੰਗਠਨ ਸਵਰਮਣੀ ਯੂਥ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਰਗਰਮ ਯੋਗਦਾਨ ਦਿੱਤਾ।

ਇਸ ਮੌਕੇ ਨਗਰ ਨਿਗਮ ਚੰਡੀਗੜ੍ਹ ਦੇ ਸੈਨੀਟੇਸ਼ਨ ਚੇਅਰਮੈਨ ਅਤੇ ਖੇਤਰ ਦੇ ਕੌਂਸਲਰ ਭਰਤ ਕੁਮਾਰ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਦੁਆਰਾ ਜਨ ਭਾਗੀਦਾਰੀ ਨਾਲ ਚਲਾਏ ਗਏ ਕਲੀਨ ਇੰਡੀਆ ਅਭਿਯਾਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਸਵੱਛਤਾ ਅਭਿਯਾਨ ਦੇ ਨਾਲ ਜੋੜ ਕੇ ਇਸ ਮੁਹਿੰਮ ਨੂੰ ਜਨ ਅੰਦੋਲਨ ਦਾ ਰੂਪ ਦਿੱਤਾ ਗਿਆ ਹੈ। ਨੌਜਵਾਨਾਂ ਦੇ ਯੋਗਦਾਨ ਨਾਲ ਨਾ ਕੇਵਲ ਦੇਸ਼ ਨੂੰ ਸਵੱਛ ਰੱਖਿਆ ਜਾ ਰਿਹਾ ਹੈ ਬਲਕਿ ਆਪਣੇ ਆਸਪਾਸ ਦੇ ਲੋਕਾਂ ਨੂੰ ਪਲਾਸਟਿਕ ਮੁਕਤ ਭਾਰਤ ਦਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਉੱਤੇ ਵਾਤਾਵਰਣ ਵਿਭਾਗ ਯੂ.ਟੀ. ਚੰਡੀਗੜ੍ਹ ਦੇ ਸਾਇੰਟਿਸਟ ਡਾਕਟਰ ਐੱਚਸੀ ਸ਼ਰਮਾ ਨੇ ਲੋਕਾਂ ਨੂੰ ਪਲਾਸਟਿਕ ਦੇ ਘਾਤਕ ਨਤੀਜਿਆਂ ਤੋਂ ਜਾਣੂ ਕਰਵਾਇਆ ਅਤੇ ਪਲਾਸਟਿਕ ਦੇ ਕਚਰੇ ਦੇ ਉੱਚਿਤ ਨਿਪਟਾਰੇ ਦਾ ਮਸ਼ਵਰਾ ਦਿੱਤਾ। ਸਿੱਖਿਆ ਵਿਭਾਗ ਦੀ ਡਿਪਟੀ ਡਾਇਰੈਕਟਰ ਨੀਨਾ ਕਾਲੀਆ, ਸੈਨੇਟਰੀ ਇੰਸਪੈਕਟਰ ਹਰਵਿੰਦਰ ਸਿੰਘ, ਰੀਜਨਲ ਆਊਟਰੀਚ ਬਿਊਰੋ ਚੰਡੀਗੜ੍ਹ ਦੇ ਸਹਾਇਕ ਨਿਦੇਸ਼ਕ ਸਪਨਾ ਨੇ ਵੀ ਸੰਬੋਧਨ ਕੀਤਾ। ਕਲੀਨ ਇੰਡੀਆ ਸ਼੍ਰਮਦਾਨ ਵਿੱਚ ਲਗਭਗ 80 ਵਲੰਟੀਅਰਾਂ ਨੇ ਭਾਗ ਲਿਆ ਅਤੇ 200 ਕਿੱਲੋਗ੍ਰਾਮ ਪਲਾਸਟਿਕ ਅਤੇ ਸਾਧਾਰਣ ਕਚਰਾ ਇਕੱਠਾ ਕੀਤਾ। ਇੱਕਤ੍ਰਿਤ ਪਲਾਸਟਿਕ ਕਚਰੇ ਦੇ ਉਪਯੁਕਤ ਨਿਪਟਾਰੇ ਲਈ ਇਸ ਨੂੰ ਨਿਵਾਰਨ ਕੇਂਦਰ ਵਿੱਚ ਭੇਜਿਆ ਗਿਆ।

Share This Article
Leave a Comment