ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਹਾਲ ਹੀ ਵਿਚ ਚੰਡੀਗੜ੍ਹ ਵਿਚ 3 ਹੋਰ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਸਾਹਮਣੇ ਆਏ ਹਨ ਜਿਸ ਕਾਰਨ ਕੁੱਲ ਮਾਮਲਿਆਂ ਦੀ ਗਿਣਤੀ 59 ਤੱਕ ਪਹੁੰਚ ਗਈ ਹੈ। ਦੱਸ ਦਈਏ ਕਿ 2 ਕੇਸ ਬਾਪੂਧਾਮ ਅਤੇ ਇਕ ਕੇਸ ਸੈਕਟਰ 33 ਦਾ ਸਾਹਮਣੇ ਆਇਆ ਹੈ। ਇਸਤੋਂ ਪਹਿਲਾਂ ਬਾਪੂਧਾਮ ਵਿਚ ਰਹਿਣ ਵਾਲੇ ਕੋਰੋਨਾ ਪਾਜ਼ਿਟਿਵ ਨੌਜਵਾਨ ਨੇ ਆਪਣੇ ਘਰ ਵਿਆਹ ਦੀ ਸਾਲਗਿਰਾ ਮਨਾਈ ਸੀ ਅਤੇ ਪਾਰਟੀ ਦਿਤੀ ਸੀ। ਇਸ ਪਾਰਟੀ ਦੌਰਾਨ ਕਈ ਲੋਕ ਸ਼ਾਮਿਲ ਵੀ ਹੋਏ ਸਨ। ਚੰਡੀਗੜ੍ਹ ਪ੍ਰਸ਼ਾਸਕ ਅਤੇ ਸਲਾਹਕਾਰ ਮਨੋਜ ਪਰਿਦਾ ਨੇ ਇਸ ਸਬੰਧੀ ਟਵੀਟ ਵੀ ਕੀਤਾ ਸੀ ਅਤੇ ਜਾਣਕਾਰੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਦਾਇਤ ਜਾਰੀ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਸੈਕਟਰ ਦੇ ਵਿਚ ਕੋਈ ਵੀ ਪਾਰਟੀ ਜਾਂ ਫਿਰ ਕਿਸੇ ਵੀ ਤਰਾਂ ਦਾ ਸਮਾਗਮ ਕਰਦਾ ਹੈ ਤਾਂ ਉਸ ਸਬੰਧੀ ਜਾਣਕਾਰੀ ਪੁਲਸ ਪ੍ਰਸ਼ਾਸਨ ਨੂੰ ਦਿਤੀ ਜਾਵੇ।