ਚੰਡੀਗੜ੍ਹ ਦੇ Elante ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਭਾਰੀ ਫੋਰਸ ਤਾਇਨਾਤ, ਅਲਰਟ ਜਾਰੀ

TeamGlobalPunjab
1 Min Read

ਚੰਡੀਗੜ੍ਹ: ਇੱਥੋਂ ਮਸ਼ਹੂਰ ਏਲਾਂਤੇ ਮਾਲ ‘ਚ ਸੋਮਵਾਰ ਨੂੰ ਕੰਟਰੋਲ ਰੂਮ ‘ਚ ਬੰਬ ਹੋਣ ਦੀ ਇੰਟਰਨੈਟ ਕਾਲ ਆਈ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਅਲਰਟ ਜਾਰੀ ਕਰ ਕੇ ਸਾਰੀਆਂ ਫੋਰਸਿਜ਼ ਮਾਲ ਵਿੱਚ ਤਾਇਨਾਤ ਕਰ ਦਿੱਤੀਆਂ।

ਪੁਲਿਸ ਵਲੋਂ ਮਾਲ ਦੀਆਂ ਸਾਰੀਆਂ ਮੰਜ਼ਿਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਬੰਬ ਸਕੁਐਡ ਟੀਮ ਸਮੇਤ ਸਾਰੀਆਂ ਟੀਮਾਂ ਦੇ ਨਾਲ ਹੀ ਪੁਲਿਸ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਮਾਲ ਵਿੱਚ ਪਹੁੰਚੇ ਲੋਕਾਂ ਨੂੰ ਸੂਚਨਾ ਦੇਣ ਤੋਂ ਬਾਅਦ ਮਾਲ ਖਾਲੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਚੰਡੀਗੜ੍ਹ ਪੁਲਿਸ ਵੱਲੋਂ ਤਕਰੀਬਨ 3 ਘੰਟਿਆਂ ਤੋਂ ਬੰਬ ਦੀ ਭਾਲ ਜਾਰੀ ਹੈ।

ਇਸ ਬਾਰੇ ਗੱਲ ਕਰਦਿਆਂ ਐੱਸ. ਐੱਸ. ਪੀ. ਨੀਲਾਂਬਰੀ ਜਗਦਲੇ ਨੇ ਕਿਹਾ ਕਿ ਉਨ੍ਹਾਂ ਨੂੰ ਕੰਟਰੋਲ ਰੂਮ ‘ਤੇ ਏਲਾਂਤੇ ਮਾਲ ‘ਚ ਬੰਬ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮਾਲ ‘ਚ ਤਲਾਸ਼ੀ ਮੁਹਿੰਮ ਚਲਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਅਜੇ ਤੱਕ ਇੱਥੋਂ ਕੋਈ ਬੰਬ ਨਹੀਂ ਮਿਲਿਆ ਹੈ।

ਦੱਸ ਦੇਈਏ ਕਿ ਈਦ ਦੀ ਛੁੱਟੀ ਹੋਣ ਕਾਰਨ ਮਾਲ ‘ਚ ਸਵੇਰ ਤੋਂ ਹੀ ਕਾਫੀ ਭੀੜ ਲੱਗੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਜਾਣਕਾਰੀ ਇਕ ਇੰਟਰਨੈਟ ਕਾਲ ਰਾਹੀਂ ਦਿੱਤੀ ਗਈ ਤੇ ਕਾਲ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Share this Article
Leave a comment