ਨਿਊਜ਼ ਡੈਸਕ: ਚੀਨ ਦੇ ਹੁਨਾਨ ਸੂਬੇ ਦੀ ਰਾਜਧਾਨੀ ਚਾਂਗਸ਼ਾ ਸ਼ਹਿਰ ‘ਚ ਇਕ ਗਗਨਚੁੰਬੀ ਇਮਾਰਤ ‘ਚ ਭਿਆਨਕ ਅੱਗ ਲੱਗ ਗਈ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਰਿਪੋਰਟ ਮੁਤਾਬਕ ਮੱਧ ਚੀਨੀ ਸ਼ਹਿਰ ਚਾਂਗਸ਼ਾ ‘ਚ ਸ਼ੁੱਕਰਵਾਰ ਨੂੰ ਇਕ ਸਕਾਈਸਕ੍ਰੈਪਰ ‘ਚ ਅੱਗ ਲੱਗ ਗਈ ਪਰ ਅਜੇ ਤੱਕ ਮਰਨ ਵਾਲਿਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ।
ਚੀਨ ਦੀ ਟੈਲੀਕਾਮ ਬਿਲਡਿੰਗ ‘ਚ 200 ਮੀਟਰ ਤੋਂ ਜ਼ਿਆਦਾ ਦੀ ਉਚਾਈ ‘ਤੇ ਅੱਗ ਲੱਗ ਗਈ। ਸਥਾਨਕ ਮੀਡੀਆ ਮੁਤਾਬਕ ਅੱਗ ਲੱਗਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਚੀਨ ਦੀ ਬਹੁ-ਮੰਜ਼ਿਲਾ ਇਮਾਰਤ ਅੱਗ ਦੀ ਲਪੇਟ ਵਿਚ ਹੈ, ਜਿਸ ਵਿਚ ਦੇਸ਼ ਦੀ ਦੂਰਸੰਚਾਰ ਕੰਪਨੀ ਵੀ ਹੈ।
This afternoon, the building of China Telecom building in Changsha长沙caught fire, no casualties reported yet, stay safe everyone! 🙏 pic.twitter.com/QNnezk2Mxk
— China in Pictures (@tongbingxue) September 16, 2022
ਇਸ ਭਿਆਨਕ ਅੱਗ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅੱਗ ਇਮਾਰਤ ਦੇ ਬਾਹਰ ਪੇਂਟ ਵਿੱਚ ਲੱਗੀ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.