ਵੁਹਾਨ: ਕੋਰੋਨਾ ਵਾਇਰਸ ਦਾ ਕੇਂਦਰ ਰਹੇ ਵੁਹਾਨ ਵਿੱਚ ਇੱਕ ਵਾਰ ਦਸਤਕ ਦੇ ਦਿੱਤੀ ਹੈ। ਚੀਨ ਵਿੱਚ ਫਿਰ ਕੋਵਿਡ – 19 ਦੇ ਮਾਮਲਿਆਂ ਨੂੰ ਲੈ ਕੇ ਅੰਕੜੇ ਜਾਰੀ ਕੀਤੇ ਗਏ ਹਨ। ਇਸ ਵਿੱਚ ਸੰਕਰਮਿਤ ਮਾਮਲਿਆਂ ਦੀ ਗਿਣਤੀ ਵਿੱਚ 325 ਹੋਰ ਜੁੜ ਗਏ ਹਨ ਅਤੇ ਕੁਲ ਸੰਖਿਆ 50,333 ‘ਤੇ ਪਹੁੰਚ ਗਈ ਉਥੇ ਹੀ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1,290 ਹੈ ਅਤੇ ਹੁਣ ਤੱਕ ਕੁੱਲ ਮ੍ਰਿਤਕਾਂ ਦੀ ਗਿਣਤੀ 3,869 ਹੋ ਗਈ।
ਇਨ੍ਹਾਂ ਅੰਕੜਿਆਂ ਦੀ ਆਧਿਕਾਰਿਤ ਜਾਣਕਾਰੀ ਵੀਬੋ ਸੋਸ਼ਲ ਨੈੱਟਵਰਕ ‘ਤੇ ਦਿੱਤੀ ਗਈ ਹੈ।
ਦੱਸਣਯੋਗ ਯੋਗ ਹੈ ਕਿ 11 ਮਾਰਚ ਨੂੰ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਮਹਾਮਾਰੀ ਐਲਾਨ ਦਿੱਤਾ ਸੀ। ਜਿਹਨ ਹਾਪਕਿੰਨਸ ਯੂਨੀਵਰਸਿਟੀ ਦੇ ਅਨੁਸਾਰ , ਦੁਨੀਆ ਭਰ ਵਿੱਚ ਹੁਣ ਤੱਕ ਇਸ ਮਹਾਮਾਰੀ ਦੀ ਲਪੇਟ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ 21 ਲੱਖ ਤੋਂ ਜ਼ਿਆਦਾ ਹੋ ਗਿਆ ਹੈ ਅਤੇ ਇਸਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 144 ,000 ਤੋਂ ਜ਼ਿਆਦਾ ਹੈ ।