ਚੀਨੀ, ਚਾਹ ਪੱਤੀ ਅਤੇ ਘਿਉ ਦੀ ਵੰਡ ਅਗਾਮੀ ਵੰਡ ਸੀਜ਼ਨ ਤੋਂ: ਆਸ਼ੂ

TeamGlobalPunjab
1 Min Read

ਚੰਡੀਗੜ੍ਹ,: ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਪੰਜਾਬ ਵਿਧਾਨ ਸਭਾ ਲੱਗੇ ਇਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੀਨੀ, ਚਾਹ ਪੱਤੀ ਅਤੇ ਘਿਉ ਦੀ ਵੰਡ ਅਗਾਮੀ ਵੰਡ ਸੀਜ਼ਨ ਤੋ ਸ਼ੁਰੂ ਕਰ ਦਿੱਤੀ ਜਾਵੇਗੀ।

ਡੇਰਾ ਬੱਸੀ ਤੋਂ ਵਿਧਾਇਕ ਐਨ.ਕੇ.ਸ਼ਰਮਾ ਵਲੋਂ  ਪੁੱਛੇ ਗਏ ਇਕ ਸਵਾਲ ਜਵਾਬ ਦਿੰਦਿਆਂ ਆਸ਼ੂ ਨੇ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ 2017 ਦੋਰਾਨ ਕੀਤੇ ਗਏ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਇਸ ਕਾਰਜ ਲਈ ਪੰਜਾਬ ਸਰਕਾਰ ਵਲੋਂ ਸਾਲ2020-21ਲਈ ਪੇਸ਼ ਕੀਤੇ ਗਏ ਬਜਟ ਵਿੱਚ ਇਸ ਕਾਰਜ ਲਈ ਰਾਸ਼ੀ ਦਾ ਉਪਬੰਧ ਕੀਤਾ ਗਿਆ ਹੈ।

ਆਸ਼ੂ ਨੇ ਇਹ ਵੀ ਦੱਸਿਆ ਕਿ ਪਿਛਲੀ ਸਰਕਾਰ ਦੋਰਾਨ ਆਟਾ ਦਾਲ ਸਕੀਮ ਲੲੀ ਜਿਨ੍ਹਾਂ ਲਾਭਪਾਤਰੀਆਂ ਦੀ ਸ਼ਨਾਖਤ ਕੀਤੀ ਗਈ ਸੀ ਉਨ੍ਹਾਂ ਵਿਚ ਕੁਝ ਅਜਿਹੇ ਲੋਕ ਲਾਭਪਾਤਰੀਆਂ ਬਣ ਗਏ ਸਨ ਜੋ ਕਿ ਸਰਕਾਰ ਦੀਆਂ ਇਸ ਸਕੀਮ ਲੲੀ ਤੈਅ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ ਸਨ ਜਿਸ ਕਾਰਨ ਸਰਕਾਰ ਵੱਲੋਂ ਲਾਭਪਾਤਰੀਆਂ ਦੀ ਸ਼ਨਾਖਤ ਕਰਵਾੲੀ ਗੲੀ ਹੈ ਅਤੇ ਜੇਕਰ ਇਸ ਸ਼ਨਾਖਤ ਮੁਹਿੰਮ ਦੋਰਾਨ ਜੇਕਰ ਕਿਸੇ ਯੋਗ ਲਾਭਪਾਤਰੀ ਦਾ ਨਾਮ ਲਾਭਪਾਤਰੀਆਂ ਦੀ ਸੂਚੀ ਵਿੱਚੋ ਕੱਟਿਆ ਗਿਆ ਹੈ ਤਾਂ ਉਹ ਦੁਬਾਰਾ ਇਸ ਸਕੀਮ ਦਾ ਲਾਭ ਲੈਣ ਅਪਲਾਈ ਕਰ ਸਕਦੇ ਹਨ।

Share this Article
Leave a comment