ਗੁਰਦਾਸਪੁਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਗੰਨੇ ਦਾ ਬਕਾਇਆ, ਮਰੀਆਂ ਫ਼ਸਲਾਂ ਦਾ ਮੁਆਵਜ਼ਾ, ਆਬਾਦਕਾਰਾਂ ਦੇ ਮਾਲਕੀ ਹੱਕ, ਫ਼ਸਲਾਂ ਦੇ ਪੂਰੇ ਭਾਅ ਅਤੇ ਕਰਜ਼ਾ ਮੁਆਫ਼ੀ ਲਈ ਰੇਲ ਟਰੈਕ ਜਾਮ ਕਰ ਦਿੱਤਾ ਗਿਆ। ਜਿਸ ਕਾਰਨ ਅੰਮ੍ਰਿਤਸਰ-ਜੰਮੂ ਰੇਲ ਮਾਰਗ ਪ੍ਰਭਾਵਿਤ ਹੋ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਉਹ ਹੋਰ ਤਿੱਖਾ ਸੰਘਰਸ਼ਨ ਕਰਨਗੇ।
ਕਿਸਾਨਾਂ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੇ ਗੰਨੇ ਦਾ ਬਕਾਇਆ ਨਹੀਂ ਮਿਲ ਰਿਹਾ ਜਿਸ ਦੇ ਚਲਦੇ ਅਸੀ ਲੋਕ ਪਿਛਲੇ ਬਾਰਾਂ ਦਿਨਾਂ ਤੋਂ ਰਾਤ ਦਿਨ ਧਰਨੇ ਦੇ ਰਹੇ ਹਨ ਤੇ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਸਾਡੀ ਸਾਰ ਲੈਣ ਲਈ ਨਹੀ ਆਇਆ। ਉਨ੍ਹਾਂ ਕਿਹਾ ਸਾਰੇ ਕਿਸਾਨਾਂ ਦੀ ਗੰਨੇ ਦੀ ਬਾਕੀ ਰਾਸ਼ੀ ਜਲਦ ਤੋਂ ਜਲਦ ਦਿੱਤੀ ਜਾਵੇ ਨਹੀਂ ਤਾਂ ਅਸੀ ਇਸ ਸੰਘਰਸ਼ ਨੂੰ ਹੋਰ ਵੀ ਤੇਜ ਕਰਾਂਗੇ।