ਇਸਲਾਮਾਬਾਦ : ਉਤਰੀ ਪਾਕਿਸਤਾਨ ‘ਚ ਅੱਜ ਬੜਾ ਹੀ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ 23 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਯਾਤਰੀਆਂ ਨੂੰ ਲੈ ਜਾ ਰਹੀ ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗ ਪਈ। ਸਥਾਨਕਰ ਰਿਪੋਰਟਾਂ ਮੁਤਾਬਿਕ ਇਹ ਬੱਸ ਰਾਵਲਪਿੰਡੀ ਤੋਂ ਸਕਦੁਰ ਜਾ ਰਹੀ ਸੀ ਤਾਂ ਇਸੇ ਦੌਰਾਨ ਇਹ ਬੱਸ ਗਿਲਗਿਤ ਦੇ ਨੇੜੇ ਰੌਨਦੇ ਇਲਾਕੇ ‘ਚ ਖੱਡ ਵਿੱਚ ਜਾ ਡਿੱਗੀ।
ਮੀਡੀਆ ਰਿਪੋਰਟਾਂ ਮੁਤਾਬਿਕ ਜਿਸ ਸਮੇਂ ਇਹ ਹਾਦਸਾ ਵਾਪਰਿਆ ਤਾਂ ਬੱਸ ਵਿੱਚ 25 ਯਾਤਰੀ ਸਵਾਰ ਸਨ। ਫਿਲਹਾਲ ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਤਾਂ ਕੁਝ ਪਤਾ ਨਹੀਂ ਚੱਲ ਸਕਿਆ। ਇਸ ਦੌਰਾਨ 23 ਲੋਕਾਂ ਦੀ ਮੌਤ ਦੀ ਪੁਸ਼ਟੀ ਰਿਪੋਰਟਾਂ ਵੱਲੋਂ ਕੀਤੀ ਜਾ ਰਹੀ ਹੈ।