ਨਿਊਜ਼ ਡੈਸਕ: ਪੰਜਾਬ ਦੇ ਹੁਸੈਨੀਵਾਲਾ ‘ਚ ਬੁੱਧਵਾਰ (5 ਜਨਵਰੀ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ। ਦਸ ਦਈਏ ਕਿ ਪੰਜਾਬ ਦੌਰੇ ‘ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਫਿਰੋਜ਼ਪੁਰ ਵਿੱਚ ਹੋਣ ਵਾਲੀ ਰੈਲੀ ਨੂੰ ਰੱਦ ਕਰ ਦਿੱਤਾ । ਭਾਜਪਾ ਇਸ ਦੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ।
ਜਿਸ ਤੋਂ ਬਾਅਦ ਹੁਣ ਖਾਲਸਾ ਏਡ ਦੇ ਮੁਖੀ ਰਵਿੰਦਰ ਸਿੰਘ ਨੇ ਇਸ ਨੂੰ ਪੀ.ਐੱਮ. ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਨੂੰ ਰੈਲੀ ਰੱਦ ਕਰਨ ਦਾ ਬਹਾਨਾ ਦੱਸਿਆ ਕਿਉਂਕਿ ਰੈਲੀ ਵਿੱਚ ਲੋਕ ਹੀ ਨਹੀਂ ਪਹੁੰਚੇ ਸਨ।
ਰਵੀ ਖਾਲਸਾ ਨੇ ਟਵੀਟ ਕਰਕੇ ਕਿਹਾ ਕਿ ‘ਪਿਆਰੇ ਮੋਦੀ ਜੀ! ਅਸਲੀਅਤ ਇਹ ਹੈ ਕਿ ਪੰਜਾਬ ਵਿੱਚ ਤੁਹਾਡੀ ਰੈਲੀ ਵਿੱਚ 50 ਕੁ ਲੋਕ ਆਏ ਸਨ। ਆਪਣੇ ਸਿਆਸੀ ਪਤਨ ਲਈ ਬਹਾਨੇ ਬਣਾਉਣੇ ਬੰਦ ਕਰੋ! ਤੁਸੀਂ ਹੁਣ ਸਾਡੇ ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ! ਅੱਗੇ ਵਧੋ!’
Dear Mr Modi ! Fact is around 50 people turned up to your rally in Panjab ! Stop making excuses for your political downfall ! You are now trying to destabilise our Panjab ! Move on !
— ravinder singh (@RaviSinghKA) January 6, 2022