ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਟਾਫ਼ ਦੀ ਘਾਟ ਨਾਲ ਜੂਝ ਰਹੀਆਂ ਸੂਬੇ ਦੀਆਂ ਖਪਤਕਾਰ ਫੋਰਮਾਂ ਦਾ ਮਸਲਾ ਉਠਾਇਆ।
ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਵੱਲੋਂ ਪਠਾਨਕੋਟ ‘ਚ ਖਪਤਕਾਰ ਫੋਰਮ ਸਥਾਪਿਤ ਕਰਨ ਸੰਬੰਧੀ ਮੰਗ ਵਾਲੇ ਸਵਾਲ ‘ਤੇ ਸਪਲੀਮੈਂਟਰੀ ਸਵਾਲ ਕਰਦਿਆਂ ਚੀਮਾ ਨੇ ਪੁੱਛਿਆ ਕਿ ਪੰਜਾਬ ਦੀਆਂ 11 ਅਤੇ ਚੰਡੀਗੜ੍ਹ ‘ਚ 2 ਖਪਤਕਾਰ ਫੋਰਮਾਂ ਲਈ 24 ਦਸੰਬਰ 2019 ਨੂੰ ਨਿਆਇਕ ਪ੍ਰਧਾਨ ਅਤੇ ਮੈਂਬਰਾਂ ਦੀ ਭਰਤੀ ਕੀਤੀ ਗਈ ਸੀ ਪਰੰਤੂ ਸਰਕਾਰ ਉਨ੍ਹਾਂ ਨੂੰ ਅਜੇ ਤੱਕ ਕਿਉਂ ਜੁਆਇਨ ਨਹੀਂ ਕਰਵਾ ਰਹੀ?
ਚੀਮਾ ਨੇ ਕਿਹਾ ਕਿ ਖਪਤਕਾਰ ਫੋਰਮਾਂ ‘ਚ ਸਟਾਫ਼ ਦੀ ਕਮੀ ਦਾ ਅਸਰ ਸੂਬੇ ਦੇ ਖਪਤਕਾਰਾਂ ‘ਤੇ ਪੈ ਰਿਹਾ ਹੈ।
ਖਪਤਕਾਰ ਫੋਰਮਾਂ ਦੇ ਸਟਾਫ਼ ਨੂੰ ਕਿਉਂ ਜੁਆਇਨ ਨਹੀਂ ਕਰਵਾ ਰਹੀ ਸਰਕਾਰ? -ਹਰਪਾਲ ਚੀਮਾ
Leave a Comment
Leave a Comment