ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਵੱਲੋਂ ਬੀਤੇ ਦਿਨੀਂ ਕੰਮਕਾਜੀ ਔਰਤਾਂ ਨੂੰ ਕੰਮ ਦੇ ਸਥਾਨ ਤੇ ਹੋਣ ਵਾਲੀ ਛੇੜਛਾੜ ਪ੍ਰਤੀ ਜਾਗਰੂਕ ਕਰਨ ਲਈ ਇੱਕ ਆਨਲਾਈਨ ਵਰਕਸ਼ਾਪ ਕਰਵਾਈ। ਇਸ ਵਰਕਸ਼ਾਪ ਵਿੱਚ 350 ਤੋਂ ਵਧੇਰੇ ਮਹਿਲਾ ਨਾਨ-ਟੀਚਿੰਗ ਸਟਾਫ ਮੈਂਬਰਾਂ ਨੇ ਹਿੱਸਾ ਲਿਆ ਜਿਨਾਂ ਵਿੱਚ ਪੀ.ਏ.ਯੂ. ਤੋਂ ਇਲਾਵਾ ਕਿ੍ਰਸ਼ੀ ਵਿਗਿਆਨ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਦੀਆਂ ਮਹਿਲਾਂ ਮੁਲਾਜ਼ਮ ਸ਼ਾਮਿਲ ਹੋਏ । ਇਸ ਵੈਬੀਨਾਰ ਦਾ ਉਦੇਸ਼ ਕੰਮਕਾਜੀ ਔਰਤਾਂ ਨੂੰ ਕੰਮ ਵਾਲੇ ਸਥਾਨ ਤੇ ਸਾਫ਼-ਸੁਥਰੇ ਮਾਹੌਲ ਦੀ ਉਸਾਰੀ ਲਈ ਜਾਗਰੂਕ ਕਰਨਾ ਸੀ।
ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਸੰਦੀਪ ਬੈਂਸ ਨੇ ਉਦਘਾਟਨੀ ਟਿੱਪਣੀ ਵਿੱਚ ਕਿਹਾ ਕਿ ਕੰਮ ਕਰਨ ਵਾਲੀ ਜਗਾ ਤੇ ਕਿਸੇ ਵੀ ਕਿਸਮ ਦੇ ਦਮਨ ਨੂੰ ਔਰਤ ਦੇ ਬਰਾਬਰਤਾ ਦੇ ਅਧਿਕਾਰ ਦਾ ਦਮਨ ਕਿਹਾ ਜਾਵੇਗਾ। ਇਸ ਨਾਲ ਅਸੁਰੱਖਿਅਤ ਅਤੇ ਡਰਾਉਣਾ ਮਾਹੌਲ ਪੈਦਾ ਹੁੰਦਾ ਹੈ ਜਿਸ ਨਾਲ ਔਰਤ ਦੀ ਕੰਮ ਕਰਨ ਦੀ ਸਮਰੱਥਾ ਉਪਰ ਅਸਰ ਪੈਂਦਾ ਹੈ। ਮਾਨਵ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ ਦੇ ਮੁਖੀ ਡਾ. ਦੀਪਿਕਾ ਵਿੱਗ ਨੇ ਕਿਹਾ ਕਿ ਔਰਤਾਂ ਦੇ ਅਧਿਕਾਰਾਂ ਪ੍ਰਤੀ ਬਣੇ ਕਾਨੂੰਨ ਬਾਰੇ ਅਸਪੱਸ਼ਟਤਾ ਕਾਰਨ ਬਹੁਤ ਸਾਰਾ ਲੈਗਿੰਕ ਦਮਨ ਕੰਮਕਾਜੀ ਔਰਤਾਂ ਨੂੰ ਦਰਪੇਸ਼ ਆਉਂਦਾ ਹੈ। ਇਸ ਲਈ ਔਰਤਾਂ ਨੂੰ ਆਪਣੇ ਹੱਕ ਵਿੱਚ ਬਣੇ ਕਾਨੂੰਨਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਕੰਮ ਕਾਰ ਵਾਲੀ ਥਾਂ ਤੇ ਘਟੀਆ ਲਤੀਫੇ, ਹਲਕੀਆਂ ਟਿੱਪਣੀਆਂ ਸਹੀ ਵਿਹਾਰ ਨਾ ਮੰਨ ਕੇ ਇਹਨਾਂ ਦੀ ਨਿਖੇਧੀ ਕਰਨੀ ਚਾਹੀਦੀ ਹੈ। ਇਸ ਮੌਕੇ ਵਿਸ਼ੇਸ਼ ਬੁਲਾਰੇ ਵਜੋਂ ਐਡਵੋਕੇਟ ਯਾਦਵਿੰਦਰ ਸ਼ਰਮਾ ਨੇ ਇਸ ਸੰਬੰਧੀ ਬਣੇ ਕਾਨੂੰਨ ਦੇ ਵੱਖ-ਵੱਖ ਪਹਿਲੂਆਂ ਉਪਰ ਰੌਸ਼ਨੀ ਪਾਈ । ਵੈਬੀਨਾਰ ਵਿੱਚ ਭਾਗ ਲੈਣ ਵਾਲਿਆਂ ਨੂੰ ਯੂਨੀਵਰਸਿਟੀ ਵਿੱਚ ਬਣੀ ਸ਼ਿਕਾਇਤ ਕਮੇਟੀ ਬਾਰੇ ਵੀ ਜਾਣਕਾਰੀ ਦਿੱਤੀ ਗਈ । ਇਹ ਵੈਬੀਨਾਰ ਔਰਤਾਂ ਲਈ ਵਿਸ਼ੇਸ਼ ਤੌਰ ਤੇ ਲਾਭਕਾਰੀ ਸਾਬਿਤ ਹੋਇਆ।
ਕੰਮਕਾਜੀ ਔਰਤਾਂ ਨੂੰ ਜਾਗਰੂਕ ਕਰਨ ਲਈ ਆਨਲਾਈਨ ਵਰਕਸ਼ਾਪ ਹੋਈ
Leave a Comment
Leave a Comment