ਰਾਜੌਰੀ: ਭਾਰਤ ਦੀ ਏਅਰ ਸਟ੍ਰਾਈਕ ਮਗਰੋਂ ਪਾਕਿਸਤਾਨ ਵੱਲੋਂ ਲੰਘੇ ਦਿਨ ਤੋਂ ਹੀ ਕੰਟਰੋਲ ਲਾਈਨ ‘ਤੇ ਗੋਲੀਬਾਰੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਾਕਿਸਤਾਨੀ ਫ਼ੌਜ ਵੱਲੋਂ ਕੰਟਰੋਲ ਲਾਈਨ ਦੀਆਂ ਕਰੀਬ 15 ਥਾਵਾਂ ‘ਤੇ ਭਾਰੀ ਗੋਲੀਬਾਰੀ ਕੀਤੀ ਜਾ ਰਹੀ ਹੈ। ਪਾਕਿਸਤਾਨ ਦੀ ਇਸ ਕਾਰਵਾਈ ਵਿਚ 5 ਭਾਰਤੀ ਜਵਾਨ ਜ਼ਖਮੀ ਹੋਏ ਹਨ।
ਉਥੇ ਹੀ ਦੂਜੇ ਪਾਸੇ ਬੁਧਵਾਰ ਸਵੇਰ ਨੂੰ ਜੰਮੂ ਕਸ਼ਮੀਰ ਦੇ ਸ਼ੋਪੀਆਂ ਸਥਿਤ ਮਾਮੰਡਰ ਇਲਾਕੇ ਵਿਚ ਜਵਾਨਾਂ ਵੱਲੋਂ ਅੱਤਵਾਦੀਆਂ ਨੂੰ ਘੇਰਾ ਪਾਇਆ ਗਿਆ ਹੈ। ਸੁਰੱਖਿਆ ਬਲਾਂ ਤਵੇ ਅੱਤਵਾਦੀਆਂ ‘ਚ ਐਨਕਾਊਂਟਰ ਜਾਰੀ ਹੈ ਹੁਣ ਤੱਕ ਜੈਸ਼ ਦੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਖੇਤਰ ਵਿੱਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲਣ ‘ਤੇ ਫੌਜ ਦੀ 23ਵੀ ਪੈਰਾਮਿਲਿਟਰੀ ਫੋਰਸ , ਸੀਆਰਪੀਐੱਫ ਅਤੇ ਐੱਸਓਜੀ ਨੇ ਸੰਯੁਕਤ ਅਭਿਆਨ ਸ਼ੁਰੂ ਕੀਤਾ।
ਜੰਮੂ – ਕਸ਼ਮੀਰ ਦੇ ਸ਼ੋਪੀਆਂ ਦੇ ਮਾਮੰਡਰ ‘ਚ ਅੱਤਵਾਦੀਆਂ ਦੇ ਨਾਲ ਸੀਆਰਪੀਐੱਫ, ਫੌਜ ਅਤੇ ਰਾਜ ਪੁਲਿਸ ਨੇ ਅੱਜ ਸਵੇਰੇ 4:20 ਵਜੇ ਐਨਕਾਊਂਟਰ ਸ਼ੁਰੂ ਕੀਤਾ। ਸਰਹੱਦ ‘ਤੇ ਵੱਧਦੇ ਤਣਾਅ ਨੂੰ ਵੇਖਦੇ ਹੋਏ ਪੁੰਛ ਅਤੇ ਰਾਜੌਰੀ ਵਿੱਚ ਲਾਈਨ ਆਫ ਕੰਟਰੋਲ ਤੋਂ 5 ਕਿਲੋਮੀਟਰ ਤੱਕ ਦੇ ਦਾਇਰੇ ਵਿੱਚ ਆਉਣ ਵਾਲੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ।
ਦੱਸ ਦੇਈਏ ਪੰਜਾਬ ਵਿੱਚ ਵੀ ਭਾਰਤ ਨਾਲ ਲਗਦੀ ਸਰਹੱਦ ‘ਤੇ ਤਣਾਅ ਜਾਰੀ ਹੈ। ਕੈਪਟਨ ਸਰਕਾਰ ਨੇ ਸਰਹੱਦ ‘ਤੇ ਤਾਇਨਾਤ ਤਹਿਸੀਲਦਾਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਅੱਜ ਸੀਐੱਮ ਕੈਪਟਨ ਅਮਰਿੰਦਰ ਸਿੰਘ ਸਰਹੱਦ ਦਾ ਦੌਰਾ ਕਰਣਗੇ।