ਮਿਸੀਸਾਗਾ ਸਟ੍ਰੀਟਸ ਵਿਲ ਤੋਂ ਐਮਪੀਪੀ ਨੀਨਾ ਤਾਂਗੜੀ ਵੱਲੋਂ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਗਈ ਕਿ ਕੋਵਿਡ-19 ਦੇ ਕੇਸ ਘੱਟਣ ਤੋਂ ਬਾਅਦ ਸਰਕਾਰ ਨੇ ਅਰਥਚਾਰਾ ਮੁੜ ਖੋਲ੍ਹਣ ਦਾ ਫੈਸਲਾ ਲਿਆ ਹੈ। ਉਹਨਾਂ ਦੱਸਿਆ ਕਿ ਪੜਾਅਵਾਰ ਸਭ ਕੁੱਝ ਖੋਲ੍ਹਿਆ ਜਾਵੇਗਾ ਜਿਸਦੀ ਸ਼ੁਰੂਆਤ 4 ਮਈ ਨੂੰ ਹੋਵੇਗੀ। ਉਨ੍ਹਾਂ ਇਸ ਮੌਕੇ ਸਾਰੇ ਬਿਜਨਸਮੈਨਾਂ ਦਾ ਧੰਨਵਾਦ ਵੀ ਕੀਤਾ ਕਿ ਸਭ ਵੱਲੋਂ ਇਸ ਔਖੇ ਸਮੇਂ ਸਰਕਾਰ ਦਾ ਸਾਥ ਦਿੱਤਾ ਗਿਆ ਹੈ।
ਉਧਰ ਓਨਟਾਰੀਓ ਦੇ ਵਿੱਤ ਮੰਤਰੀ ਵਿੱਕ ਫੈਡਲੀ ਨੇ ਕਿਹਾ ਕਿ ਕੋਰਨਾਵਾਇਰਸ ਦੀ ਇਸ ਮਹਾਂਮਾਰੀ ਦੌਰਾਨ ਬਹੁਤ ਸਾਰੇ ਬਿਜਨਸ ਅਦਾਰੇ ਸਰਕਾਰ ਦੀ ਮਦਦ ਲਈ ਅੱਗੇ ਆਏ ਹਨ। ਜਿੰਨ੍ਹਾਂ ਫਰੰਟ ਲਾਇਨ ਵਰਕਰਾਂ ਲਈ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਹੈ। ਓਨਟਾਰੀਓ ਦੇ ਵਿੱਤ ਮੰਤਰੀ ਵਿੱਕ ਫੈਡਲੀ ਨੇ ਕਿਹਾ ਕਿ ਸਰਕਾਰ ਜੋ ਵੀ ਖੋਲ੍ਹਣ ਜਾ ਰਹੀ ਹੈ ਉਹ ਹੈਲਥ ਵਿਭਾਗ ਦੀਆਂ ਹਦਾਇਤਾਂ ਵਾਂਗ ਚੱਲਣਗੇ ਅਤੇ ਇਹ ਇੱਕ ਵੱਡਾ ਚੈਲੇਂਜ ਵੀ ਬਿਜਨਸ ਅਦਾਰਿਆਂ ਲਈ ਹੋਵੇਗਾ। ਉਨ੍ਹਾਂ ਕਿਹਾ ਕਿ ਬਿਜਨਸ ਅਦਾਰੇ ਕੋਵਿਡ-19 ਦੌਰਾਨ ਲੜਦੇ ਰਹੇ ਹਨ ਅਤੇ ਸਭ ਦੀ ਸੁਰੱਖਿਆ ਲਈ ਅੱਗੇ ਵੀ ਖੜ੍ਹਨਗੇ।