ਪੀਲ ਰੀਜਨ ਦੇ ਚੀਫ ਮੈਡੀਕਲ ਅਧਿਕਾਰੀ ਡਾ: ਲਾਰੇਂਸ ਲੋ ਨੇ ਦੱਸਿਆ ਕਿ ਕੋਵਿਡ-19 ਦੇ 2736 ਕੇਸ ਪੀਲ ਰੀਜਨ ਵਿੱਚ ਸਾਹਮਣੇ ਆ ਚੁੱਕੇ ਹਨ ਅਤੇ 145 ਮਰੀਜ਼ਾਂ ਦੀ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਕਰੋਨਾਵਾਇਰਸ ਦਾ ਫੈਲਾਅ ਘੱਟਣ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਜਿੱਤ ਗਏ ਹਾਂ। ਇਹ ਉਸ ਸਥਿਤੀ ਦੀ ਤਰਾਂ ਹੈ ਕਿ ਅੱਗ ‘ਤੇ ਕੰਟਰੋਲ ਕਰ ਲਿਆ ਗਿਆ ਹੈ ਪਰ ਅੱਗ ਫਿਲਹਾਲ ਮੱਚ ਰਹੀ ਹੈ। ਡਾ: ਲਾਰੇਂਸ ਨੇ ਦੱਸਿਆ ਕਿ ਸੀਨੀਅਰ ਹੋਮਜ਼ ਵਿੱਚ ਆਊਟਬ੍ਰੇਕ ਕੰਟਰੋਲ ਕਰ ਲਈ ਗਈ ਹੈ ਅਤੇ ਕੁੱਝ ਜਗ੍ਹਾ ‘ਤੇ ਇਸਨੂੰ ਖਤਮ ਕਰ ਦਿੱਤਾ ਗਿਆ ਹੈ।