ਮਿਲਾਨ : ਕੋਰੋਨਾਵਾਇਰਸ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਕਾਰਨ ਬੀਤੀ ਕੱਲ੍ਹ ਇਟਲੀ ਚ ਇਕ ਦਿਨ ਵਿਚ ਹੀ 368 ਮੌਤਾਂ ਹੋ ਗਈਆਂ ਹਨ। ਇੱਥੇ ਹੀ ਬਸ ਨਹੀਂ ਚੀਨ ਦੇ ਵੁਹਾਨ ਵਿਚ ਵੀ ਸਭ ਤੋਂ ਕਾਲਾ ਦਿਨ ਮੰਨਿਆ ਗਿਆ ਹੈ।
ਜੇਕਰ ਗਲ ਸ਼ਨੀਵਾਰ ਦੀ ਕਰੀਏ ਤਾਂ ਇੱਥੇ 21157 ਕੇਸ ਦਰਜ ਕੀਤੇ ਗਏ ਸਨ ਅਤੇ ਐਤਵਾਰ ਨੂੰ ਇਹ ਗਿਣਤੀ ਵੱਧ ਕਿ 24000 ਤੋ ਪਾਰ ਹੋ ਗਈ ਹੈ। ਇਸ ਦੇ ਨਾਲ ਹੀ ਮਿਲਾਨ ਦੇ ਗਵਰਨਰ ਵੱਲੋ ਵੀ ਇਸ ਨੂੰ ਕਾਲਾ ਦਿਨ ਗਰਦਾਨਿਆ ਗਿਆ ਹੈ। ਇਟਲੀ ਤੋ ਇਲਾਵਾ 125 ਹੋਰ ਦੇਸ਼ਾਂ ਵਿਚ ਵੀ ਇਹ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਤਕ ਇਸ ਕਾਰਨ 5000 ਦੇ ਕਰੀਬ ਮੌਤਾਂ ਹੋ ਗਈਆਂ ਹਨ।