ਮੁਹਾਲੀ : ਅੱਜ ਮਸ਼ਹੂਰ ਪੰਜਾਬੀ ਗਾਇਕਾ ਬਲਜਿੰਦਰ ਕੌਰ ਉਰਫ ਕੌਰ ਬੀ ਨੂੰ ਵੀ ਇਕਾਂਤਵਾਸ ਵਿਚ ਰਹਿਣ ਦੇ ਹੁਕਮ ਦਿਤੇ ਗਏ ਹਨ । ਕੌਰ ਬੀ ਨੂੰ ਉਨ੍ਹਾਂ ਦੇ ਆਪਣੇ ਘਰ ਜਿਲ੍ਹਾ ਸੰਗਰੂਰ ਦੇ ਪਿੰਡ ਨਵਾਂ ਗਾਓਂ ਵਿਚ ਕੁਆਰਨਟਾਈਨ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਐਸ.ਐਮ.ਓ. ਡਾਕਟਰ ਰਜੇਸ਼ ਕੁਮਾਰ ਵਲੋਂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਗਾਇਕਾ ਕੌਰ ਬੀ ਬੀਤੇ 30 ਮਾਰਚ ਨੂੰ ਮੁਹਾਲੀ ਤੋਂ ਆਪਣੇ ਘਰ ਵਾਪਿਸ ਆ ਗਈ ਸੀ ਅਤੇ ਮੁਹਾਲੀ ਵਿਚ ‘ਕੋਰੋਨਾ ਵਾਇਰਸ’ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁਕੇ ਹਨ । ਉਨ੍ਹਾਂ ਕਿਹਾ ਕਿ ਕੌਰ ਬੀ ਬਿਨਾ ਕਿਸੇ ਨੂੰ ਦਸੇ ਆਪਣੇ ਘਰ ਆ ਗਈ ਸੀ। ਇਸ ਲਈ ਅੱਜ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਕੁਆਰਨਟਾਈਨ ਕੀਤਾ ਗਿਆ ਹੈ ।ਜਾਣਕਾਰੀ ਮੁਤਾਬਿਕ ਉਨ੍ਹਾਂ ਤੋਂ ਇਲਾਵਾ ਅੱਜ ਇਥੇ 55 ਵਿਅਕਤੀ ਕੁਆਰਨਟਾਈਨ ਕੀਤੇ ਗਏ ਹਨ।
ਕੋਰੋਨਾ ਵਾਇਰਸ : ਪ੍ਰਸਿੱਧ ਗਾਇਕਾ ਕੌਰ ਬੀ ਨੂੰ ਕੀਤਾ ਗਿਆ ਇਕਾਂਤਵਾਸ
Leave a Comment
Leave a Comment