ਲੋਕਪਾਲ ਮੈਂਬਰ ਜਸਟਿਸ ਏਕੇ ਤ੍ਰਿਪਾਠੀ ਦੀ ਮੌਤ ਹੋ ਗਈ ਹੈ। ਉਨ੍ਹਾਂ ਨੂੰ 21 ਅਪ੍ਰੈਲ ਨੂੰ ਕੋਰੋਨਾ ਲਾਗ ਤੋਂ ਪੀੜਤ ਪਾਇਆ ਗਿਆ ਤੇ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਹ ਏਮਜ ਚ ਆਈਸੀਯੂ ਚ ਦਾਖ਼ਲ ਸਨ। ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਪਰ ਇਹ ਸਭ ਨਾਕਾਫ਼ੀ ਰਿਹਾ। ਉਨ੍ਹਾਂ ਦੀ ਪੁੱਤਰੀ ਤੇ ਰਸੋਈਏ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਸੀ ਪਰ ਉਹ ਤੰਦਰੁਸਤ ਹੋ ਗਏ।ਦੱਸ ਦਈਏ ਕਿ ਉਹ ਛੱਤੀਸਗੜ੍ਹ ਹਾਈਕੋਰਟ ਦੇ ਸਾਬਕਾ ਜੱਜ ਸਨ।