ਕੋਰੋਨਾ ਪਾਜ਼ਿਟਿਵ ਮਰੀਜ਼ ਨੇ ਦਿਤੀ ਪਾਰਟੀ, ਸਾਰੇ ਰਿਸ਼ਤੇਦਾਰਾਂ ਦੀ ਜਾਨ ਲੱਗੀ ਦਾਅ ਤੇ

TeamGlobalPunjab
1 Min Read

ਚੰਡੀਗੜ੍ਹ:- ਕੋਰੋਨਾ ਵਾਇਰਸ ਦੇ ਇਸ ਖੌਫਨਾਕ ਮੰਜ਼ਰ ਦੌਰਾਨ ਬਿਊਟੀਫੁੱਲ ਸਿਟੀ ਚੰਡੀਗੜ੍ਹ ਤੋਂ ਵੀ ਮਾੜੀਆਂ ਖਬਰਾਂ ਆ ਰਹੀਆਂ ਹਨ। ਇੱਥੇ ਕੋਰੋਨਾ ਪਾਜ਼ਿਟਿਵ 2 ਮਰੀਜ਼ ਹੋਰ ਪਾਏ ਗਏ ਹਨ ਜਿਸ ਕਾਰਨ ਹਾਲਾਤ ਕਾਫੀ ਜਿਆਦਾ ਗੰਭੀਰ ਹਨ। ਇਹਨਾਂ ਕੇਸਾਂ ਵਿਚੋਂ ਇਕ ਕੇਸ ਮੌਲੀਜਾਗਰਾਂ ਦਾ ਹੈ ਜੋ ਕਿ ਜੀਐਮਸੀਐਚ-32 ਦੀ ਓਟੀ ਵਿਚ ਅਟੈਡੈਂਟ ਹੈ ਜਦਕਿ ਦੂਜਾ ਕੇਸ ਬਾਪੂਧਾਮ ਵਿਚ ਕੋਰੋਨਾ ਪਾਜ਼ਿਟਿਵ ਪਾਏ ਗਏ ਨੌਜਵਾਨ ਦਾ ਪਿਤਾ ਹੈ। ਇਸਤਰਾਂ ਚੰਡੀਗੜ੍ਹ ਵਿਚ ਪਾਜ਼ਿਟਿਵ ਕੇਸਾਂ ਦੀ ਗਿਣਤੀ 30 ਤੱਕ ਪਹੁੰਚ ਗਈ ਹੈ। ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਬਾਪੂਧਾਮ ਵਿਚ ਕੋਰੋਨਾ ਪਾਜ਼ਿਟਿਵ ਪਾਏ ਗਏ ਨੌਜਵਾਨ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਹੋਵੇਗਾ ਕਿਉਂ ਕਿ ਪਾਬੰਦੀਆਂ ਲੱਗੀਆਂ ਹੋਣ ਦੇ ਬਾਵਜੂਦ ਇਸ ਨੌਜਵਾਨ ਨੇ ਆਪਣੇ ਘਰ ਵਿਆਹ ਦੀ ਸਾਲਗਿਰਾ ਮਨਾਈ ਸੀ ਅਤੇ ਪਾਰਟੀ ਦਿਤੀ ਸੀ। ਇਸ ਪਾਰਟੀ ਦੌਰਾਨ ਕਈ ਲੋਕ ਸ਼ਾਮਿਲ ਵੀ ਹੋਏ ਸਨ। ਚੰਡੀਗੜ੍ਹ ਪ੍ਰਸ਼ਾਸਕ ਅਤੇ ਸਲਾਹਕਾਰ ਮਨੋਜ ਪਰਿਦਾ ਨੇ ਇਸ ਸਬੰਧੀ ਟਵੀਟ ਵੀ ਕੀਤਾ ਹੈ ਅਤੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਟਵੀਟ ਵਿਚ ਉਹਨਾਂ ਨੇ ਇਸ ਗੱਲ ਨੂੰ ਵੀ ਗੰਭੀਰਤਾ ਦੇ ਨਾਲ ਲਿਆ ਹੈ ਕਿ ਇਸ ਪਾਰਟੀ ਵਿਚ ਪਤਾ ਨਹੀਂ ਕਿੰਨੇ ਲੋਕਾਂ ਨੇ ਸ਼ਿਰਕਤ ਕੀਤੀ ਸੀ। ਇਹ ਪਤਾ ਲਗਾਉਣਾ ਅਤੇ ਉਹਨਾਂ ਲੋਕਾਂ ਨੂੰ ਇਕਾਂਤਵਾਸ ਕਰਨਾ ਬਹੁਤ ਜਰੂਰੀ ਹੈ ਤਾਂ ਜੋ ਇਹ ਬਿਮਾਰੀ ਹੋਰ ਲੋਕਾਂ ਨੂੰ ਨਾ ਫੈਲ ਸਕੇ।

Share This Article
Leave a Comment