ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਭਾਰਤੀ ਰੇਲਵੇ ਦੀ ਤਿਆਰੀ

TeamGlobalPunjab
2 Min Read

ਨਵੀਂ ਦਿੱਲੀ :  ਕੇਂਦਰੀ ਮੁਲਾਜਾਮਾਂ ਦੀ ਸਿਹਤ ਦੀ ਰੱਖਿਆ ਲਈ ਭਾਰਤੀ ਰੇਲ ਆਪਣੇ 2500 ਡਾਕਟਰਾਂ, ਨਰਸਾਂ ਅਤੇ 35 ਹਜ਼ਾਰ ਪੈਰਾ ਮੈਡੀਕਲ ਮੁਲਾਜ਼ਮਾਂ ਨੂੰ ਮੈਦਾਨ ‘ਚ ਉਤਾਰੇਗੀ। ਇਸ ਨਾਲ ਰੇਲਵੇ ਦੀਆਂ ਸਾਰੀਆਂ ਸਿਹਤ ਸੇਵਾਵਾਂ ਹੁਣ ਕੋਰੋਨਾ ਪੀੜਤ ਸਾਰੇ ਕੇਂਦਰੀ ਮੁਲਾਜ਼ਮਾਂ ਨੂੰ ਪਛਾਣ ਪੱਤਰ ਦਿਖਾਉਣ ‘ਤੇ ਮੁਹੱਈਆ ਹੋਣਗੀਆਂ।

ਕੋਰੋਨਾ ਦੇ ਖ਼ਿਲਾਫ਼ ਛਿੜੇ ਦੇਸ਼ ਪੱਧਰੀ ਯੁੱਧ ‘ਚ ਕੇਂਦਰੀ ਮੁਲਾਜਾਮਾਂ ਦੀ ਸਿਹਤ ਦੀ ਰੱਖਿਆ ਲਈ ਭਾਰਤੀ ਰੇਲ ਆਪਣੇ 2500 ਡਾਕਟਰਾਂ, ਨਰਸਾਂ ਅਤੇ 35 ਹਜ਼ਾਰ ਪੈਰਾ ਮੈਡੀਕਲ ਮੁਲਾਜ਼ਮਾਂ ਨੂੰ ਮੈਦਾਨ ‘ਚ ਉਤਾਰੇਗੀ।

ਕੋਰੋਨਾ ਵਿਰੁੱਧ ਯਤਨਾਂ ਨੂੰ ਤੇਜ਼ ਕਰਦੇ ਹੋਏ ਰੇਲਵੇ ਨੇ ਵਾਧੂ ਡਾਕਟਰਾਂ ਤੇ ਸਹਾਇਕ ਮੈਡੀਕਲ ਮੁਲਾਜ਼ਮਾਂ ਦੀ ਨਿਯੁਕਤੀ ਸ਼ੁਰੂ ਕਰ ਦਿੱਤੀ ਹੈ। ਹੁਣ ਤਕ 2546 ਡਾਕਟਰ ਅਤੇ 35153 ਨਰਸਾਂ ਅਤੇ ਸਹਾਇਕ ਮੈਡੀਕਲ ਸਟਾਫ ਦਾ ਪ੍ਰਬੰਧ ਕੀਤਾ ਜਾ ਚੁੱਕਿਆ ਹੈ। ਰੇਲਵੇ ਕੋਲ ਫਿਲਹਾਲ ਦੇਸ਼ ਭਰ ‘ਚ ਫੈਲੀਆਂ 586 ਹੈਲਥ ਯੂਨਿਟਾਂ ਤੋਂ ਇਲਾਵਾ 45 ਉਪ ਮੰਡਲ ਹਸਪਤਾਲ, 56 ਮੰਡਲ ਹਸਪਤਾਲ, 8 ਉਤਪਾਦਨ ਇਕਾਈਆਂ ਦੇ ਹਸਪਤਾਲ ਅਤੇ 16 ਜ਼ੋਨਲ ਹਸਪਤਾਲ ਹਨ। ਇਨ੍ਹਾਂ ਦਾ ਇਕ ਵੱਡਾ ਹਿੱਸਾ ਹੁਣ ਕੋਰੋਨਾ ਮਹਾਮਾਰੀ ਦੇ ਇਲਾਜ ਲਈ ਸਾਰੇ ਕੇਂਦਰੀ ਮੁਲਾਜ਼ਮਾਂ ਨੂੰ ਉਪਲੱਬਧ ਕਰਵਾਇਆ ਜਾਵੇਗਾ।

48 ਹਜ਼ਾਰ ਆਈਸੋਲੇਸ਼ਨ ਬੈੱਡ ਬਣਾਏ ਜਾ ਚੁੱਕੇ ਹਨ

- Advertisement -

ਇਸ ਤੋਂ ਪਹਿਲਾਂ ਰੇਲਵੇ ਵੱਲੋਂ ਕੋਰੋਨਾ ਇਨਫੈਕਸ਼ਨ ਦਾ ਫੈਲਾਅ ਰੋਕਣ ਅਤੇ ਬਚਾਅ ਲਈ 5000 ਯਾਤਰੀ ਡੱਬਿਆਂ ਨੂੰ ਆਈਸੋਲੇਸ਼ਨ ਵਾਰਡ ‘ਚ ਬਦਲਣ ਅਤੇ ਉਨ੍ਹਾਂ ‘ਚ 80 ਹਜ਼ਾਰ ਇਕਾਂਤਵਾਸ ਬੈੱਡ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ। ਹੁਣ ਤਕ 3000 ਕੋਚਾਂ ‘ਚ 48 ਹਜ਼ਾਰ ਇਕਾਂਤਵਾਸ ਬੈੱਡ ਤਿਆਰ ਹੋ ਚੁੱਕੇ ਹਨ। ਇਨ੍ਹਾਂ ‘ਚੋਂ 11 ਹਜ਼ਾਰ ਬੈੱਡ ਕੋਰੋਨਾ ਗ੍ਰਸਤ ਲੋਕਾਂ ਲਈ ਮੁਹੱਈਆ ਕਰਵਾਏ ਜਾ ਚੁੱਕੇ ਹਨ।

Share this Article
Leave a comment