ਨਿਊਜ਼ ਡੈਸਕ: ਦੁਨੀਆ ਭਰ ਲਈ ਖ਼ਤਰਾ ਬਣੇ ਕਰੋਨਾ ਵਾਇਰਸ ਦੇ ਇਰਾਨ ਵਿੱਚ ਵੀ ਹੁਣ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇੱਥੇ 21 ਲੋਕ ਫਸੇ ਹੋਏ ਹਨ ਜਿਨ੍ਹਾਂ ਚੋਂ 11 ਭਾਰਤੀ ਹਨ ਇਨ੍ਹਾਂ ਲੋਕਾਂ ਨੇ ਖੁਦ ਨੂੰ ਇੱਕ ਘਰ ਵਿੱਚ ਬੰਦ ਕਰ ਲਿਆ ਹੈ ਮੰਗਲਵਾਰ ਨੂੰ ਇਨ੍ਹਾਂ ਚੋਂ ਸਤਿਅੰਤਨ ਬੈਨਰਜੀ ਨੇ ਦੋਸਤਾਂ ਦੇ ਨਾਲ ਵੀਡੀਓ ਸਾਂਝੀ ਕਰ ਇਸਦੀ ਜਾਣਕਾਰੀ ਦਿੱਤੀ।
ਇਸ ਵੀਡੀਓ ਮੈਸੇਜ ਵਿੱਚ ਬੈਨਰਜੀ ਨੇ ਕਿਹਾ ਇੱਥੇ ਇਸ ਅਪਾਰਟਮੈਂਟ ਵਿੱਚ 21 ਲੋਕ ਫਸੇ ਹਨ ਜੋ ਇੱਕ ਹੀ ਕੰਪਨੀ ਵਿੱਚ ਕੰਮ ਕਰਦੇ ਹਨ। ਸਾਡੇ ਵਿੱਚੋਂ 11 ਭਾਰਤੀ ਹਨ ਅਸੀਂ ਬਹੁਤ ਘਬਰਾਏ ਹੋਏ ਹਾਂ ਅਸੀਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਕੋਰੋਨਾਵਾਇਰਸ ਫੈਲਿਆ ਹੋਇਆ ਹੈ, ਸਾਡੇ ਸ਼ਹਿਰ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਪਾਰਟਮੈਂਟ ਵਿੱਚ ਬਾਕੀ ਲੋਕ ਪਾਕਿਸਤਾਨ ਸ੍ਰੀਲੰਕਾ ਅਤੇ ਨੇਪਾਲ ਤੋਂ ਹਨ। ਸਭ ਦੀ ਫਲਾਇਟ ਕੈਂਸਲ ਹੋ ਚੁੱਕੀ ਹੈ ਪਤਾ ਨਹੀਂ ਆਉਣ ਵਾਲੇ ਦਿਨਾਂ ਵਿੱਚ ਸਾਡੇ ਨਾਲ ਕੀ ਹੋਣ ਵਾਲਾ ਹੈ। ਅਸੀਂ ਭਾਰਤ ਸਰਕਾਰ ਅੱਗੇ ਗੁਹਾਰ ਲਗਾਉਂਦੇ ਹਾਂ ਕਿ ਸਾਡੀ ਮਦਦ ਕੀਤੀ ਜਾਵੇ।
ਉੱਧਰ ਡਾ. ਹਰਸ਼ਵਰਧਨ ਨੇ ਕਿਹਾ ਕਿ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੀ ਕੋਰੋਨਾਵਾਇਰਸ ਦੇ ਲੱਛਣਾਂ ਲਈ ਜਾਂਚ ਕੀਤੀ ਜਾਵੇਗੀ। ਇਸ ਨੂੰ ਲੈ ਕੇ ਅਸੀਂ ਪਹਿਲਾਂ ਹੀ 15 ਲੈਬ ਬਣਾਈਆਂ ਸਨ। ਹੁਣ 19 ਹੋਰ ਲੈਬ ਬਣਾ ਦਿੱਤੀ ਗਈਆਂ ਹਨ।
ਧਿਆਨ ਯੋਗ ਹੈ ਕਿ ਬੁੱਧਵਾਰ ਨੂੰ ਇਰਾਨ ਵਿੱਚ ਮਰਨ ਵਾਲਿਆਂ ਦਾ ਅੰਕੜਾ ਲਗਭਗ 100 ਤੋਂ ਪਾਰ ਪਹੁੰਚ ਗਿਆ ਹੈ ਅਜਿਹੇ ਵਿੱਚ ਲੋਕ ਬਹੁਤ ਘਬਰਾਏ ਹੋਏ ਹਨ।