ਕੈਪਟਨ ਨੇ ਬਲੂ ਸਟਾਰ ਵੇਲੇ ਗਾਇਬ ਹੋਈ ਇਤਿਹਾਸਕ ਸਮੱਗਰੀ ਲਈ ਮੋਦੀ ਸਰਕਾਰ ਨੂੰ ਲਿਖਿਆ ਪੱਤਰ

Global Team
1 Min Read

ਚੰਡੀਗੜ੍ਹ: ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਵਿਚ ਅਪਰੇਸ਼ਨ ਬਲਿਊ ਸਟਾਰ ਦੌਰਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਲਾਇਬ੍ਰੇਰੀ ਤੋਂ ਹਟਾਈ ਗਈ ਇਤਿਹਾਸਕ ਸਮੱਗਰੀ ਤੁਰੰਤ ਵਾਪਸ ਕਰਨ ਵਾਸਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਿਆ ਹੈ।

ਇਸ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਦੇ ਦਖ਼ਲ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੰਗਲੈਂਡ ਤੋਂ ਸਿੱਖ ਸੰਗਠਨਾਂ ਦੀ ਤਾਲਮੇਲ ਕਮੇਟੀ ਦੇ ਕੁਝ ਨੁਮਾਇੰਦਿਆਂ ਦਾ ਇੱਕ ਵਫ਼ਦ ਹਾਲ ਹੀ ਵਿੱਚ ਉਨ੍ਹਾਂ ਨੂੰ ਮਿਲਿਆ ਸੀ ਅਤੇ ਉਨ੍ਹਾਂ ਇੰਗਲੈਂਡ ਦੇ ਸਿੱਖ ਭਾਈਚਾਰੇ ਅਤੇ ਉੱਥੇ ਵਸੇ ਭਾਰਤੀਆਂ ਨਾਲ ਸਬੰਧਤ ਕੁਝ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ। ਇਨ੍ਹਾਂ ਵਿੱਚ ਹਰਿਮੰਦਰ ਸਾਹਿਬ ਤੋਂ ਲਿਜਾਈ ਗਈ ਇਤਿਹਾਸਕ ਸਮੱਗਰੀ ਨਾਲ ਸਬੰਧਤ ਮੁੱਦਾ ਵੀ ਸ਼ਾਮਲ ਸੀ।

ਵਫ਼ਦ ਵੱਲੋਂ ਉਠਾਏ ਗਏ ਮੁੱਦਿਆਂ ਬਾਰੇ ਪੰਜਾਬ ਸਰਕਾਰ ਢੁਕਵੇਂ ਪੱਧਰ ’ਤੇ ਪਹਿਲਾਂ ਹੀ ਚਰਚਾ ਕਰ ਰਹੀ ਹੈ, ਪਰ ਇਤਿਹਾਸਕ ਸਮੱਗਰੀ ਸ੍ਰੀ ਦਰਬਾਰ ਸਾਹਿਬ ਨੂੰ ਵਾਪਸ ਦੇਣ ਵਾਸਤੇ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਦੇ ਦਖ਼ਲ ਦੀ ਜ਼ਰੂਰੀ ਲੋੜ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਹੈ ਕਿ ਸਿੱਖ ਧਰਮ ਦੀ ਵੱਡਮੁੱਲੀ ਅਤੇ ਇਤਿਹਾਸਕ ਸਮੱਗਰੀ ਜੂਨ, 1984 ਵਿੱਚ ਸੁਰੱਖਿਆ ਫੋਰਸਾਂ ਆਪਣੇ ਨਾਲ ਲੈ ਗਈਆਂ ਸਨ ਅਤੇ ਜਿਸ ਦਾ ਹਾਲੇ ਤਕ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਗਿਆ।।

Share This Article
Leave a Comment