ਕੋਵਿਡ-19 ਮਹਾਂਮਾਰੀ ਨਾਲ ਪੈਦਾ ਹੋਏ ਆਰਥਿਕ ਸੰਕਟ ਨਾਲ ਨਜਿੱਠਣ ਲਈ ਕੈਨੇਡਾ ਸੰਯੁਕਤ ਰਾਸ਼ਟਰ ਦੀ ਇੱਕ ਵੱਡੇ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਜਮਾਇਕਾ ਦੇ ਆਪਣੇ ਹਮਰੁਤਬਾ ਐਂਡਰਿਊ ਹੋਲਨੇਸ ਅਤੇ ਸੰਯੁਕਤ ਰਾਸ਼ਟਰ ਦੇ ਸੈਕਟਰੀ-ਜਨਰਲ ਨਾਲ ਵੀਰਵਾਰ ਨੂੰ ਪ੍ਰੋਗਰਾਮ ਦੀ ਸਹਿ-ਮੇਜ਼ਬਾਨੀ ਕੀਤੀ ਜਾਵੇਗੀ। ਕਾਬਿਲੇਗੌਰ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਹੋਰਨਾਂ ਮੁਲਕਾਂ ਦੀ ਤਰਾਂ ਕੈਨੇਡਾ ਵਿਚ ਵੀ ਆਰਥਿਕਤਾ ਨੂੰ ਢਾਹ ਲੱਗੀ ਹੈ। ਜਿਸ ਕਾਰਨ ਕੈਨੇਡਾ ਸਰਕਾਰ ਦੇਸ਼ ਦੀ ਆਰਥਿਕਤਾ ਨੂੰ ਸੁਧਾਰਣ ਲਈ ਨਵੇਂ ਕਦਮ ਚੁੱਕਣ ਦੀ ਤਿਆਰੀ ਵਿਚ ਹੈ ਤਾਂ ਜੋ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਦੇਸ਼ ਦੇ ਲੋਕ ਪਹਿਲਾਂ ਦੀ ਤਰਾਂ ਆਪਣੇ ਕੰਮ-ਧੰਦੇ ਕਰਦੇ ਰਹਿਣ। ਦੇਸ਼ ਵਿਚ ਮਹਿੰਗਾਈ ਨਾ ਵਧੇ। ਨਵੇਂ ਪ੍ਰੋਜੈਕਟ ਸ਼ੂਰੂ ਕੀਤੇ ਜਾਣ। ਇਸਤੋਂ ਇਲਾਵਾ ਲੋਕਾਂ ਦਾ ਜੀਵਣ ਪੱਧਰ ਪਹਿਲਾਂ ਦੀ ਤਰਾਂ ਬਣਿਆ ਰਹੇ। ਇਹਨਾਂ ਸਭ ਚੀਜ਼ਾਂ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਨਵੇਂ ਕਦਮ ਚੁਕੇ ਜਾ ਸਕਦੇ ਹਨ।