ਕੈਨੇਡਾ ਸਰਕਾਰ ਫਿਲਹਾਲ ਬਜਟ ਪੇਸ਼ ਨਹੀਂ ਕਰ ਰਹੀ ਹੈ। ਜਿਸ ਕਾਰਨ ਵਿਰੋਧੀ ਧਿਰਾਂ ਵੱਲੋਂ ਫੈਡਰਲ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਵਿੱਤ ਮੰਤਰੀ ਬਿੱਲ ਮੌਰਨਿਊ ਨੇ ਕਿਹਾ ਕਿ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਤਰ੍ਹਾਂ ਕੈਨੇਡੀਅਨਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਮੌਰਨਿਊ ਮੁਤਾਬਕ ਬੇਸ਼ੱਕ ਆਰਥਿਕ ਤੌਰ ‘ਤੇ ਔਖਾ ਸਮਾਂ ਹੈ। ਫਿਲਹਾਲ ਵਿੱਤੀ ਸਥਿਤੀ ਦਾ ਅੰਦਾਜ਼ਾ ਲਗਾਉਣਾ ਔਖਾ ਹੈ। ਪਰ ਇਹ ਸਾਫ ਹੈ ਕਿ ਸਰਕਾਰ ਟੈਕਸ ਨਹੀਂ ਵਧਾਏਗੀ।