ਉਨਟਾਰੀਓ : ਕੋਰੋਨਾ ਵਾਇਰਸ ਦਾ ਪ੍ਰਭਾਵ ਦੁਨੀਆ ਵਿਚ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਕੈਨੇਡਾ ਵਿਚ ਪੀੜਤਾਂ ਗਿਣਤੀ ਜਿਥੇ 5425 ਹੋ ਗਈ ਹੈ ਉਥੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀਏ ਗ੍ਰੇਗੋਈਰੇ ਟਰੂਡੋ ਨੇ ਇਸ ਬਿਮਾਰੀ ਤੇ ਜਿੱਤ ਹਾਸਲ ਕੀਤੀ ਹੈ।ਇਸ ਸੰਬੰਧੀ ਸੋਫੀਆ ਨੇ ਖੁਦ ਵੀ ਜਾਣਕਾਰੀ ਦਿਤੀ ਹੈ। ਇਸ ਸੰਬੰਧੀ ਓਟਾਵਾ ਸਿਹਤ ਵਿਭਾਗ ਦੇ ਨਾਲ ਡਾਕਟਰਾਂ ਨੇ ਵੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਇਥੇ ਹੁੰਤਾਕ 60 ਮੌਤਾਂ ਹੋ ਗਈਆਂ ਹਨ।
ਸੋਫੀਆ ਨੇ ਕਿਹਾ ਕਿ ਹੁਣ ਉਹ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਸ ਲਈ ਦੁਆ ਮੰਗੀ ਉਹ ਉਨ੍ਹਾਂ ਦਾ ਧੰਨਵਾਦ ਕਰਦੀ ਹੈ ਅਤੇ ਜਿਹੜੇ ਇਸ ਬਿਮਾਰੀ ਨਾਲ ਪ੍ਰਭਾਵਿਤ ਹਨ ਉਨ੍ਹਾਂ ਦੀ ਚੰਗੀ ਸਹਿਤ ਲਈ ਉਹ ਦੁਆ ਮੰਗਦੀ ਹੈ ।
ਦੱਸ ਦੇਈਏ ਕਿ 12 ਮਾਰਚ ਨੂੰ ਜਸਟਿਨ ਟਰੂਡੋ ਦੇ ਦਫਤਰ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਸੀ ਕਿ ਸੋਫੀਆ ਦੀ ਰਿਪੋਰਟ ਪੌਜ਼ਟਿਵ ਆਈ ਹੈ ।ਇਸ ਤੋਂ ਬਾਅਦ ਪਰਿਵਾਰ ਵਲੋਂ ਆਪਣੇ ਆਪ ਨੂੰ ਸੈਲਫ ਆਈਸੋਲੇਟ ਕੀਤਾ ਗਿਆ ਸੀ ।
ਕੈਨੇਡਾ ਚ ਹੋਈਆਂ 60 ਮੌਤਾਂ ਪੀੜਤਾਂ ਦੀ ਗਿਣਤੀ 5 ਹਜ਼ਾਰ ਤੋਂ ਪਾਰ !
Leave a Comment
Leave a Comment