ਕੈਨੇਡਾ ‘ਚ ਨਫ਼ਰਤ ਫੈਲਾਉਣ ਵਾਲਿਆਂ ਖਿਲਾਫ ਫੇਸਬੁੱਕ ਨੇ ਕੀਤੀ ਸ਼ਖਤ ਕਾਰਵਾਈ

TeamGlobalPunjab
1 Min Read

ਕੈਨੇਡਾ ਦੀ ਕਾਰਕੁਨ ਫੇਥ ਗੋਲਡੀ ‘ਤੇ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਦੇ ਫੇਸਬੁਕ ਖ਼ਾਤੇ ‘ਤੇ ਰੋਕ ਲਾ ਦਿੱਤੀ ਹੈ। ਕੰਪਨੀ ਇਸ ਤਰ੍ਹਾਂ ਦੇ ਕੱਟੜਵਾਦੀ ਵਿਚਾਰਾਂ ਤੇ ਨਫਰਤ ਫੈਲਾਉਣ ਵਾਲੇ ਸਾਰੇ ਸਮੂਹਾਂ ਖਿਲਾਫ ਕਾਰਵਾਈ ਕਰ ਰਹੀ ਹੈ। ਇਨ੍ਹਾਂ ਦੇ ਫੇਸਬੁੱਕ ਦੀ ਵਰਤੋਂ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾ ਰਹੀ ਹੈ। ਇਸ ਸੂਚੀ ਵਿੱਚ ਹੁਣ ਫੇਥ ਗੋਲਡੀ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।

ਪਿਛਲੀਆਂ ਨਗਰ ਨਿਗਮ ਚੋਣਾਂ ਵਿੱਚ ਫੇਥ ਗੋਲਡੀ ਟੋਰਾਂਟੋ ਦੀ ਮੇਅਰ ਦੀ ਦਾਅਵੇਦਾਰ ਵੀ ਬਣੇ ਸੀ। ਉਨ੍ਹਾਂ ਦੇ ਵਿਚਾਰਾਂ ਨੂੰ ਲੈ ਕੇ ਕਈ ਵਾਰ ਵਿਵਾਦ ਹੁੰਦੇ ਰਹੇ ਹਨ। ਉਨ੍ਹਾਂ ਦੇ ਵਿਚਾਰਾਂ ਨੂੰ ਕਥਿਤ ਤੌਰ ‘ਤੇ ਗੋਰਿਆਂ ਨੂੰ ਉੱਚਾ ਸਮਝਣ ਵਾਲੇ ਵੀ ਆਖਿਆ ਜਾਂਦਾ ਹੈ।

ਫੇਸਬੁੱਕ ਦੇ ਬੁਲਾਰੇ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜਾਂ ਜਥੇਬੰਦੀ ਜੋ ਨਫਰਤ ਫੈਲਾਉਣ ਦਾ ਕੰਮ ਕਰਦੀ ਹੈ, ਉਨ੍ਹਾਂ ਲਈ ਸਾਡੀਆਂ ਸੇਵਾਵਾਂ ਲੈਣ ਦਾ ਕੋਈ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕ ਨੇ ਕੁਝ ਪਾਲਸੀਆਂ ਬਣਾਈਆਂ ਹਨ, ਜਿਸਦੇ ਤਹਿਤ ਆਫਲਾਈਨ ਨਫਰਤ ਫੈਲਾਉਣ ਵਿੱਚ ਸ਼ਾਮਲ ਸੰਗਠਨਾਂ ਨੂੰ ਵੀ ਫੇਸਬੁੱਕ ‘ਤੇ ਥਾਂ ਨਹੀਂ ਦਿੱਤੀ ਜਾਏਗੀ।

ਬੁਲਾਰੇ ਨੇ ਕਿਹਾ ਕਿ ਭਾਈਚਾਰੇ ਵਿੱਚ ਵਖਰੇਵੇਂ ਲਿਆਉਣ ਵਾਲੇ ਨਿੱਜੀ ਲੋਕ, ਪੇਜਿਸ ਜਾਂ ਗਰੁੱਪਸ ਦੇ ਕੰਟੈਂਟ ਦੇ ਖਿਲਾਫ ਉਨ੍ਹਾਂ ਦੀ ਕਾਰਵਾਈ ਜਾਰੀ ਹੈ ਤੇ ਇਹ ਕੰਮ ਅੱਗੇ ਵੀ ਚਾਲੂ ਰਹੇਗਾ।

Share this Article
Leave a comment