ਵਿੱਤ ਮੰਤਰੀ ਬਿਲ ਮੌਰਨਿਊ ਵੱਲੋਂ ਕੈਨੇਡਾ ਐਮਰਜੈਂਸੀ ਕਮਰਸ਼ੀਅਲ ਰੈਂਟ ਅਸਿਸਟੈਂਟ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਜਿੰਨ੍ਹਾਂ ਦੱਸਿਆ ਕਿ ਇਸਦੇ ਲਈ ਉਹ ਬਿਜਨਸ ਜਾਂ ਨੌਨ ਪ੍ਰੌਫਿਟ ਸੰਸਥਾਵਾਂ ਅਪਲਾਈ ਕਰ ਸਕਦੀਆਂ ਹਨ ਜੋ ਕਿ 50 ਹਜ਼ਾਰ ਤੋਂ ਘੱਟ ਕਿਰਾਇਆ ਅਦਾ ਕਰਦੀਆਂ ਹਨ ਅਤੇ ਕੋਵਿਡ-19 ਕਾਰਨ 70 ਫੀਸਦੀ ਤੱਕ ਉਨ੍ਹਾਂ ਦੀ ਆਮਦਨ ‘ਤੇ ਅਸਰ ਹੋਇਆ ਹੈ। ਮੌਰਨਿਊ ਮੁਤਾਬਕ ਛੋਟੇ ਬਿਜਨਸ ਅਦਾਰਿਆਂ ਨੂੰ ਕਰੋਨਾਵਾਇਰਸ ਕਾਰਨ ਵੱਡੀ ਸੱਟ ਵੱਜੀ ਹੈ ਅਤੇ ਇਹ ਪ੍ਰੋਗਰਾਮ ਵੀ ਸਰਕਾਰ ਦੇ ਬਾਕੀ ਸਹਾਇਤਾ ਪ੍ਰੋਗਰਾਮਾਂ ਵਾਂਗ ਬਹੁਤ ਲਾਭਕਾਰੀ ਸਿੱਧ ਹੋਵੇਗਾ ਜੋ ਕਿ ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਅਧੀਨ ਕੰਮ ਕਰੇਗਾ।