ਕਾਂਗਰਸ ਨੂੰ ਝਟਕਾ, ਰੁਪਿੰਦਰ ਸਿੰਘ ਮੁੰਡੀ ‘ਆਪ’ ‘ਚ ਸ਼ਾਮਲ ਹੋਏ

TeamGlobalPunjab
2 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੂੰ ਅੱਜ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਕਾਂਗਰਸੀ ਆਗੂ ਰੁਪਿੰਦਰ ਸਿੰਘ ਮੁੰਡੀ ਨੇ ‘ਆਪ’ ਦਾ ਪੱਲ੍ਹਾ ਫੜ੍ਹ ਲਿਆ।
ਚੰਡੀਗੜ੍ਹ ਸਥਿਤ ਪਾਰਟੀ ਦਫਤਰ ‘ਚ ਰੁਪਿੰਦਰ ਸਿੰਘ ਦਾ ਪਾਰਟੀ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਸੁੱਖੀ, ਬਲਜਿੰਦਰ ਸਿੰਘ ਚੌਂਦਾ, ਹਰਚੰਦ ਸਿੰਘ ਬਰਸਟ, ਜਮੀਲ ਉਰ ਰਹਿਮਾਨ, ਮਨਜੀਤ ਸਿੰਘ ਸਿੱਧੂ, ਟਰੇਡ ਵਿੰਗ ਪ੍ਰਧਾਨ ਨੀਨਾ ਮਿੱਤਲ, ਫਤਹਿਗੜ੍ਹ ਸਾਹਿਬ ਦੇ ਜਿਲਾ ਆਬਜ਼ਰਵਰ ਸਤਵੀਰ ਸਿੰਘ ਸ਼ੀਰਾ ਬਨਭੌਰਾ ਨੇ ਨਿਘਾ ਸਵਾਗਤ ਕੀਤਾ।
ਹਲਕਾ ਸਮਰਾਲਾ ਦੇ ਇਤਿਹਾਸਕ ਕਸਬੇ ਮਾਛੀਵਾੜਾ ਦੇ ਵਸਨੀਕ ਰੁਪਿੰਦਰ ਸਿੰਘ ਮੁੰਡੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਰੀਕ ਸਿੰਘ ਢਿਲੋਂ ਦੇ ਅਤੀ ਕਰੀਬੀਆਂ ‘ਚ ਸ਼ੁਮਾਰ ਸਨ। ਮੁੰਡੀ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਅਤੇ ਰਾਜਨੀਤੀ ‘ਚ ਸਰਗਰਮ ਹਨ। ਉਨ੍ਹਾਂ ਦੇ ਸਿਆਸੀ ਤਜ਼ਰਬੇ ਦੇ ਮੱਦੇਨਜਰ ਆਮ ਆਦਮੀ ਪਾਰਟੀ ਨੇ ਰੁਪਿੰਦਰ ਸਿੰਘ ਮੁੰਡੀ ਨੂੰ ਪਾਰਟੀ ਦੇ ਬੁਲਾਰੇ ਦੀ ਜਿੰਮੇਵਾਰੀ ਸੌਂਪੀ ਹੈ।
ਰੁਪਿੰਦਰ ਸਿੰਘ ਮੁੰਡੀ ਨੇ ਮੀਡੀਆ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਬੜੇ ਜੋਸ਼ ਅਤੇ ਉਮੀਦ ਨਾਲ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਈ ਸੀ, ਪਰੰਤੂ ਕੈਪਟਨ ਦੀ ਸਰਕਾਰ ਨੇ ਸਾਰੇ ਪੰਜਾਬੀਆਂ ਨੂੰ ਬਹੁਤ ਹੀ ਜਿਆਦਾ ਨਿਰਾਸ਼ ਕੀਤਾ ਹੈ, ਦੂਜੇ ਪਾਸੇ ਦਿੱਲੀ ‘ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਨਾ ਕੇਵਲ ਦਿੱਲੀ ਸਗੋਂ ਪੂਰੇ ਦੇਸ਼ ਵਾਸੀਆਂ ਨੂੰ ਆਪਣੇ ਕੰਮਾਂ ਨਾਲ ਕਾਇਲ ਕੀਤਾ ਹੈ। ਜਿਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦਾ ਮਨ ਬਣਾਇਆ ਹੈ

Share this Article
Leave a comment