ਨਵੀਂ ਦਿੱਲੀ – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਦੋ ਲੱਖ ਤੋਂ ਜ਼ਿਆਦਾ ਲੋਕ ਮਰ ਗਏ ਹਨ ਅਤੇ ਅਜੇ ਤੱਕ ਕਿਸੇ ਦੀ ਕੋਈ ਜਵਾਬਦੇਹੀ ਤੈਅ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਸਿਸਟਮ ਨੇ ਸਾਰਿਆਂ ਨੂੰ ‘ਆਤਮ-ਨਿਰਭਰ’ ਬਣਾ ਦਿੱਤਾ ਹੈ। ਉਨ੍ਹਾਂ ਆਕਸੀਜਨ ਅਤੇ ਉਚਿੱਤ ਮੈਡੀਕਲ ਸਹੂਲਤਾਂ ਦੀ ਘਾਟ ਵਿਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਵੀ ਪ੍ਰਗਟ ਕੀਤੀ ਅਤੇ ਕਿਹਾ ਕਿ ਪੂਰੇ ਦੇਸ਼ ਦੀ ਹਮਦਰਦੀ ਉਨ੍ਹਾਂ ਦੇ ਨਾਲ ਹੈ।
कोविड की दूसरी लहर
का चौथा सप्ताह
2 लाख से ज़्यादा मृतक
जवाबदेही ज़ीरो
कर दिया सिस्टम ने ‘आत्मनिर्भर’!
— Rahul Gandhi (@RahulGandhi) April 30, 2021
ਉਨ੍ਹਾਂ ਟਵੀਟ ‘ਚ ਲਿਖਿਆ ਕਿ ਕੋਵਿਡ ਦੀ ਦੂਜੀ ਲਹਿਰ ਦਾ ਚੌਥਾ ਹਫਤਾ 2 ਲੱਖ ਤੋਂ ਵੱਧ ਮ੍ਰਿਤਕ, ਜਵਾਬਦੇਹੀ ਜ਼ੀਰੋ। ਇਲਾਜ ਦੀ ਕਮੀ ਕਾਰਨ ਆਪਣੇ ਰਿਸ਼ਤੇਦਾਰਾਂ ਨੂੰ ਗੁਆ ਰਹੇ ਦੇਸ਼ ਵਾਸੀਆਂ ਨੂੰ ਮੇਰੀ ਹਮਦਰਦੀ। ਇਸ ਦੁੱਖ ਦੀ ਘੜੀ ’ਚ ਤੁਸੀਂ ਇਕੱਲੇ ਨਹੀਂ ਹੋ।’ ਦੇਸ਼ ਦੇ ਹਰ ਸੂਬੇ ਤੋਂ ਪ੍ਰਾਰਥਨਾ ਅਤੇ ਹਮਦਰਦੀ ਤੁਹਾਡੇ ਨਾਲ ਹੈ। ਨਾਲ ਹੈ ਤਾਂ ਆਸ ਹੈ।’
इलाज की कमी के चलते अपने प्रियजन खो रहे देशवासियों को मेरी संवेदनाएँ।
इस त्रासदी में आप अकेले नहीं हैं- देश के हर राज्य से प्रार्थना व सहानुभूति आपके साथ है।
साथ हैं तो आस है।
— Rahul Gandhi (@RahulGandhi) April 30, 2021