ਪਟਿਆਲਾ : ਸੱਤਾਧਾਰੀ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਅਤੇ ਪਾਰਟੀਆਂ ਦੇ ਆਗੂਆਂ ਵੱਲੋਂ ਹਰ ਦਿਨ ਕਿਸੇ ਨਾ ਕਿਸੇ ਮੁੱਦੇ ਤੇ ਘੇਰਿਆ ਜਾਂਦਾ ਰਹਿੰਦਾ ਹੈ ਪਰ ਹੁਣ ਕਾਂਗਰਸੀ ਵਿਧਾਇਕ ਆਪਣੇ ਹੀ ਮੰਤਰੀਆਂ ਵਿਰੁੱਧ ਬਿਆਨਬਾਜ਼ੀਆ ਕਰਨ ਲੱਗ ਪਏ ਹਨ । ਬਿਆਨਬਾਜ਼ੀ ਕਰਨ ਵਾਲੇ ਇਸ ਵਿਧਾਇਕ ਦਾ ਨਾਮ ਹੈ ਮਦਨ ਲਾਲ ਜਲਾਲਪੁਰ ਜਿਨ੍ਹਾਂ ਨੇ ਕਾਂਗਰਸ ਸਰਕਾਰ ਵਿੱਚ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ।
ਜਲਾਲਪੁਰ ਨੇ ਗਰੀਬਾਂ ਦੇ ਰਾਸ਼ਨ ਕਾਰਡ ਕੱਟੇ ਜਾਣ ਤੇ ਆਸ਼ੂ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ। ਉਨ੍ਹਾਂ ਕਿਹਾ ਕਿ ਆਸ਼ੂ ਦਾ ਆਪਣੇ ਵਿਭਾਗ ਤੇ ਕੋਈ ਕੰਟਰੋਲ ਨਹੀਂ ਹੈ । ਉਨ੍ਹਾਂ ਦੋਸ਼ ਲਾਇਆ ਕਿ ਹਾਲਾਤ ਇਹ ਹਨ ਹਰ ਹਲਕੇ ਵਿਚ 5 ਤੋਂ 7 ਲਖ ਕਾਰਡ ਜਾਅਲੀ ਹਨ।
https://youtu.be/9n4IfFKYyw0