ਮੋਰਿੰਡਾ: ਕਾਂਗਰਸੀ ਲੀਡਰ ਮੋਗਾ ਤੋਂ ਮੌਜੂਦਾ ਵਿਧਾਇਕ ਹਰਜੋਤ ਕਮਲ ਅੱਜ ਮੁੱਖ ਮੰਤਰੀ ਚੰਨੀ ਨੂੰ ਉਨ੍ਹਾਂ ਦੇ ਮੋਰਿੰਡਾ ਨਿਵਾਸ ਮਿਲਣ ਪਹੁੰਚੇ ਸਨ । ਤਕਰੀਬਨ 30-35 ਪਿੰਡਾਂ ਦੇ ਸਰਪੰਚ ਤੇ 35 ਦੇ ਕਰੀਬ ਕਾਉਂਸਲਰ ਤੇ ਉਥੋਂ ਦਾ ਮੇਅਰ ਮਿਲਾ ਕੇ 100 ਹਮਾਇਤੀਆਂ ਦਾ ਜੱਥਾ ਵਿਧਾਇਕ ਹਰਜੋਤ ਕੰਵਲ ਦੇ ਹੱਕ ਵਿਚ ਚੰਨੀ ਦੀ ਮੋਰਿੰਡਾ ਰਿਹਾਇਸ਼ ਤੇ ਇਕੱਤਰ ਹੋਏ।
ਜਾਣਕਾਰੀ ਮੁਤਾਬਕ ਚੰਨੀ ਦੀ ਤਕਰੀਬਨ ਇਕ ਘੰਟੇ ਤਕ ਵਿਧਾਇਕਾਂ ਨਾਲ ਮੀਟਿੰਗ ਹੋਈ । ਮੀਟਿੰਗ ਤੋਂ ਬਾਅਦ ਜਦੋਂ ਮੁੱਖ ਮੰਤਰੀ ਚੰਨੀ ਨੂੰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਮੋਗੇ ਤੋਂ ਟਿਕਟ ਦਿੱਤੇ ਜਾਣ ਦੀਆਂ ਕਿਆਸਰਾਈਆਂ ਤੇਜ਼ ਹੋ ਗਈਆਂ ਹਨ ਤੇ ਹਰਜੋਤ ਕਮਲ ਦੀ ਟਿਕਟ ਕੱਟੇ ਜਾਣ ਬਾਰੇ ਪੁੱਛਿਆ ਗਿਆ ਤੇ ਚੰਨੀ ਨੇ ਜਵਾਬ ਦਿੱਤਾ ਅਜੇ ਤਾਂ ਉਨ੍ਹਾਂ ਨੂੰ ਆਪਣੀ ਟਿਕਟ ਬਾਰੇ ਵੀ ਨਹੀਂ ਪਤਾ ।