ਕਰਤਾਰਪੁਰ ਲਾਂਘੇ ਨੂੰ ਜ਼ਮੀਨ ਦੇਣ ਲਈ 35 ਲੱਖ ਪ੍ਰਤੀ ਏਕੜ ਮੁਆਵਜ਼ੇ ‘ਤੇ ਸਹਿਮਤ ਹੋਏ ਕਿਸਾਨ

Prabhjot Kaur
2 Min Read

ਡੇਰਾ ਬਾਬਾ ਨਾਨਕ : ਪੰਜਾਬ ਸਰਕਾਰ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਉਥੇ ਹੀ ਲਾਂਘੇ ਲਈ ਜਮੀਨ ਦੇ ਰੇਟ ਤੈਅ ਕਰਨ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਦੇ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਕਸ਼ਮਕਸ਼ ਅਖੀਰ ਸੋਮਵਾਰ ਨੂੰ ਖਤਮ ਹੋ ਹੀ ਗਈ। ਕਿਸਾਨਾਂ ਦੀ ਐਸਡੀਐਮ ਡੇਰਾ ਬਾਬਾ ਨਾਨਕ ਦੇ ਨਾਲ ਹੋਈ ਚਾਰ ਮੀਟਿੰਗਾਂ ਵਿਚ ਰੇਟ ‘ਤੇ ਸਹਿਮਤੀ ਬਣੀ। ਮੀਟਿੰਗ ਵਿਚ ਕਰੀਬ 50 ਕਿਸਾਨ ਪੁੱਜੇ ਸਨ। ਐਸਡੀਐਮ ਨੇ ਕਿਸਾਨਾਂ ਨੂੰ 100 ਫ਼ੀਸਦੀ ਉਜਾੜਿਆ ਭੱਤਾ ਦੇਣ ਦਾ ਭਰੋਸਾ ਦਿੱਤਾ। ਉਥੇ ਹੀ, ਕਿਸਾਨਾਂ ਨੇ ਐਸਡੀਐਮ ਵੱਲੋਂ ਤੈਅ ਕੀਤੀ ਗਈ 17 ਲੱਖ ਪ੍ਰਤੀ ਏਕੜ ਮੁਆਵਜਾ ਰਾਸ਼ੀ ਨਾਲ ਸਹਿਮਤ ਹੋਣ ਦੇ ਬਾਵਜੂਦ ਇਸਤੋਂ ਜਿਆਦਾ ਮੁਆਵਜੇ ਲਈ ਕੋਰਟ ਜਾਣ ਦਾ ਐਲਾਨ ਵੀ ਕੀਤਾ ਹੈ। ਇਸ ਤੋਂ ਇਲਾਵਾ 100 ਫ਼ੀਸਦੀ ਮੁਆਵਜ਼ਾ, ਫਸਲਾਂ ਦਾ ਮੁਆਵਜ਼ਾ, ਖੜੇ ਦਰਖਤਾਂ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ ਜੋ ਕੁੱਲ ਮਿਲਾ ਕੇ 34 – 35 ਲੱਖ ਪ੍ਰਤੀ ਏਕੜ ਹੋਵੇਗਾ।

ਸੋਮਵਾਰ ਸਵੇਰੇ 11 ਵਜੇ ਪਹਿਲੀ ਮੀਟਿੰਗ ਕਿਸਾਨਾਂ ਦੀ ਐਸਡੀਐਮ ਨਾਲ ਹੋਈ, ਜੋ 12 ਵਜੇ ਤੱਕ ਚੱਲੀ। ਦੂਜੀ ਮੀਟਿੰਗ 12 ਵਜੇ ਤੋਂ 1 ਵਜੇ ਤੱਕ, ਤੀਜੀ ਮੀਟਿੰਗ ਪੌਣੇ 2 ਵਜੇ ਤੋਂ 2.05 ਤੱਕ ਹੋਈ। ਤਿੰਨਾਂ ਮੀਟਿੰਗਾਂ ਵਿਚ ਕਿਸਾਨਾਂ ਦੀ ਐਸਡੀਐਮ ਨਾਲ ਮੁਆਵਜੇ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣੀ। ਚੌਥੀ ਮੀਟਿੰਗ 2:25 ਤੋਂ 2:50 ਤੱਕ ਹੋਈ, ਜਿਸ ਵਿਚ ਮੁਆਵਜੇ ਨੂੰ ਲੈ ਕੇ ਸਹਿਮਤੀ ਬਣ ਗਈ। ਐਸਡੀਐਮ ਨੇ ਕਿਹਾ, ਬਾਕੀ ਫਸਲ ਦਾ ਮੁਆਵਜਾ ਖੇਤੀਬਾੜੀ ਵਿਭਾਗ ਦੀ ਪਾਲਿਸੀ ਦੇ ਆਧਾਰ ‘ਤੇ ਦਿੱਤਾ ਜਾਵੇਗਾ।

ਐਸਡੀਐਮ ਡੇਰਾ ਬਾਬਾ ਨਾਨਕ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਕਿਸਾਨਾਂ ਅਤੇ ਉਨ੍ਹਾਂ ਦੇ ਵਿੱਚ ਜ਼ਮੀਨ ਮੁਆਵਜਾ ਨੂੰ ਲੈ ਕੇ ਸਹਿਮਤੀ ਹੋ ਗਈ ਹੈ। ਜਿਵੇਂ ਹੀ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਰਾਸ਼ੀ ਜਾਰੀ ਕੀਤੀ ਜਾਵੇਗੀ, ਉਸੀ ਸਮੇਂ ਕਿਸਾਨਾਂ ਨੂੰ ਇੱਕ ਵਾਰ ਵਿਚ ਹੀ ਮੁਆਵਜਾ ਰਾਸ਼ੀ ਦੇ ਦਿੱਤੀ ਜਾਵੇਗੀ। ਹਾਲਾਂਕਿ ਮੁਆਵਜੇ ਦੀ ਏਗਜੇਕਟ ਫਿਗਰ ਬਣਾਉਣ ਲਈ ਥੋੜ੍ਹਾ ਸਮਾਂ ਲੱਗ ਸਕਦਾ ਹੈ।

Share this Article
Leave a comment