ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੇ ਕਮਰਸ਼ੀਅਲ ਲੈਂਡਲੌਰਡਜ਼ ਨੂੰ ਅਗਲੇ ਹਫਤੇ ਲਾਂਚ ਕੀਤੇ ਜਾਣ ਵਾਲੇ ਫੈਡਰਲ ਪ੍ਰੋਗਰਾਮ ਵਿੱਚ ਹਿੱਸਾ ਪਾਉਣ ਲਈ ਆਖਿਆ ਜਾ ਰਿਹਾ ਹੈ ਤਾਂ ਕਿ ਕੰਪਨੀਆਂ ਨੂੰ ਕਿਰਾਏ ਤੋਂ ਥੋੜ੍ਹੀ ਰਾਹਤ ਦਿੱਤੀ ਜਾ ਸਕੇ। ਸੋਮਵਾਰ ਨੂੰ ਇਸ ਸਬੰਧ ਵਿੱਚ ਅਰਜ਼ੀਆਂ ਵੀ ਮੰਗੀਆਂ ਗਈਆਂ ਸਨ ਪਰ ਕਾਰੋਬਾਰੀ ਗਰੁੱਪਜ਼ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਕਮਰਸ਼ੀਅਲ ਲੈਂਡਲੌਰਡਜ਼ ਇਸ ਪ੍ਰੋਗਰਾਮ ਵਿੱਚ ਸ਼ਾਇਦ ਹੀ ਹਿੱਸਾ ਲੈਣ। ਇਹ ਪ੍ਰੋਗਰਾਮ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨਾਲ ਭਾਈਵਾਲੀ ਵਿੱਚ ਡਲਿਵਰ ਕੀਤਾ ਜਾਣਾ ਹੈ। ਜਿਹੜੇ ਲੈਂਡਲੌਰਡਜ਼ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਵੀ ਹਨ ਉਨ੍ਹਾਂ ਨੂੰ ਅਪਰੈਲ, ਮਈ ਤੇ ਜੂਨ ਦੇ ਮਹੀਨੇ ਦੇ ਅੱਧੇ ਕਿਰਾਏ ਛੱਡਣ ਬਦਲੇ ਮੁਆਫ ਕੀਤਾ ਜਾਣਾ ਵਾਲਾ ਕਰਜ਼ਾ ਮਿਲੇਗਾ ਬਸ਼ਰਤੇ ਇਸ ਅਰਸੇ ਦੌਰਾਨ ਉਹ ਆਪਣਾ ਕਿਰਾਇਆ 75 ਫੀ ਸਦੀ ਘਟਾਉਣ।