ਜੈਤੋ : ਪੰਜਾਬ ਵਿੱਚ ਅਮਨ ਕਨੂੰਨ ਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਹਰ ਦਿਨ ਕੋਈ ਨਾ ਕੋਈ ਕਤਲ ਜਾ ਫਿਰ ਲੁੱਟ ਖੋਹ ਦੀ ਵਾਰਦਾਤ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਤਾਜਾ ਮਾਮਲਾ ਜੈਤੋ ਤੋ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਿਕ ਇਥੇ ਕਬੱਡੀ ਦੇ ਮੈਚ ਤੋਂ ਬਾਅਦ ਸ਼ਰੇਆਮ ਗੋਲੀਆਂ ਚੱਲੀਆਂ ਹਨ। ਇੱਥੇ ਹੀ ਬਸ ਨਹੀਂ ਇਕ ਵਿਅਕਤੀ ਦੀ ਮੌਤ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।
ਇੱਥੇ ਹੀ ਬਸ ਨਹੀ ਇਸ ਦੌਰਾਨ ਦੋ ਵਿਅਕਤੀ ਜ਼ਖਮੀ ਹੋਏ ਵੀ ਦਸੇ ਜਾ ਰਹੇ ਹਨ। ਇਹ ਘਟਨਾ ਬੀਤੀ ਰਾਤ 8 ਵਜੇ ਦੀ ਦਸੀ ਜਾ ਰਹੀ ਹੈ। ਦਰਅਸਲ ਇੱਥੇ ਸਕੂਲ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਅਤੇ ਕੱਲ ਇਸ ਦਾ ਆਖਰੀ ਦਿਨ ਸੀ। ਮ੍ਰਿਤਕ ਦੀ ਪਹਿਚਾਣ ਜਸਵੀਰ ਸਿੰਘ ਅਤੇ ਜ਼ਖਮੀਆਂ ਦੀ ਪਹਿਚਾਣ ਗੁਰਨੈਬ ਸਿੰਘ ਨਿੰਬੂ ਅਤੇ ਯਾਦਵਿੰਦਰ ਸਿੰਘ ਵਜੋਂ ਹੋੋੋਈ ਦਸੀ ਜਾ ਰਹੀ ਹੈ।