ਓਮੀਕਰੋਨ ਮਗਰੋਂ ਹੁਣ ਫਲੋਰੋਨਾ ਦੀ ਦਸਤਕ, ਇਜ਼ਰਾਈਲ ਵਿੱਚ ‘ਫਲੋਰੋਨਾ’ ਦਾ ਪਹਿਲਾ ਕੇਸ ਆਇਆ ਸਾਹਮਣੇ

TeamGlobalPunjab
2 Min Read

ਇਜ਼ਰਾਈਲ: ਪੂਰੀ ਦੁਨੀਆ ਕੋਰੋਨਾ ਤੇ ਇਸ ਦੇ ਨਵੇਂ ਵੈਰੀਐਂਟ ਓਮਿਕਰੋਨ ਤੋਂ ਚਿੰਤਤ ਹੈ। ਇਸ ਦੌਰਾਨ  ਅਰਬ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਓਮੀਕਰੋਨ ਵੇਰੀਐਂਟ ਦੇ ਡਰ ਦੇ ਵਿਚਕਾਰ, ਇਜ਼ਰਾਈਲ ਵਿੱਚ ‘ਫਲੋਰੋਨਾ’ ਬਿਮਾਰੀ ਦਾ ਪਹਿਲਾ ਕੇਸ ਦਰਜ ਕੀਤਾ ਗਿਆ।ਫਲੋਰੋਨਾ ਅਜਿਹਾ ਸੰਕਰਮਣ ਹੈ, ਜਿਸ ਵਿਚ ਵਿਅਕਤੀ ਕੋਰੋਨਾ ਤੇ ਇੰਫਲੂਏਂਜਾ ਦੋਵਾਂ ਤੋਂ ਸੰਕਰਮਿਤ ਹੋ ਜਾਂਦਾ ਹੈ। ਪਹਿਲਾ ਮਾਮਲਾ ਹੋਣ ਦੇ ਬਾਵਜੂਦ ਇਜ਼ਰਾਇਲ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ। ਦੂਜੇ ਪਾਸੇ ਦੇਸ਼ ‘ਚ ਕਮਜ਼ੋਰ ਇਮਊਨਿਟੀ ਵਾਲੇ ਲੋਕਾਂ ਨੂੰ ਬੂਸਟਰ ਡੋਜ਼ ਦੇ ਤੌਰ ‘ਤੇ ਕੋਰੋਨਾ ਦੀ ਚੌਥੀ ਵੈਕਸੀਨ ਲਗਾਈ ਜਾ ਰਹੀ ਹੈ।

ਹਾਲਾਂਕਿ, ਇਹ ਕੋਈ ਨਵਾਂ ਰੂਪ ਨਹੀਂ ਹੈ। ਇਜ਼ਰਾਈਲੀ ਡਾਕਟਰ ‘ਫਲੋਰੋਨਾ’ ਦਾ ਅਧਿਐਨ ਕਰ ਰਹੇ ਹਨ ਕਿਉਂਕਿ ਹਾਲ ਹੀ ਵਿੱਚ ਫਲੂ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਗਿਆ ਹੈ।ਫਲੋਰੋਨਾ ਇਮਿਊਨਿਟੀ ਸਿਸਟਮ ਵਿੱਚ ਗੰਭੀਰ ਕਮੀ ਦਾ ਸੰਕੇਤ ਹੈ ਕਿਉਂਕਿ ਦੋ ਵਾਇਰਸ ਇੱਕੋ ਸਮੇਂ ਮਨੁੱਖੀ ਸਰੀਰ ਨੂੰ ਸੰਕਰਮਿਤ ਕਰ ਰਹੇ ਹਨ।

ਮਾਹਿਰਾਂ ਮੁਤਾਬਕ ਫਲੋਰੋਨਾ ਕੋਰੋਨਾ ਅਤੇ ਇੰਫਲੂਏਂਜਾ ਦਾ ਦੋਹਰਾ ਸੰਕਰਮਣ ਹੈ। ਡਬਲ ਵਾਇਰਸ ਦੀ ਵਜ੍ਹਾ ਨਾਲ ਇਹ ਹੋਰ ਵੀ ਜਾਨਲੇਵਾ ਹੈ। ਡਾਕਟਰਾਂ ਮੁਤਾਬਕ ਫਲੋਰੋਨਾ ਤੋਂ ਸੰਕਮਿਤ ਮਰੀਜ਼ ਵਿਚ ਨਿਮੋਨੀਆ ਅਤੇ ਮਾਓਕਾਰਡਿਟਸ ਵਰਗੀਆਂ ਬੀਮਾਰੀਆਂ ਦੇ ਲੱਛਣ ਦਿਖਦੇ ਹਨ।

ਇਜ਼ਰਾਈਲ ਵਿਚ ਵੀ ਕੋਰੋਨਾ ਕੇਸਾਂ ਵਿਚ ਤੇਜ਼ੀ ਆਈ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਸਖਤ ਕਦਮ ਚੁੱਕੇ ਹਨ। ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਣ ਲਈ ਟੀਕਾਕਰਨ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ। ਇਥੋਂ ਦੇ ਬਿਰਧ ਸੇਵਾ ਸੈਂਟਰ ‘ਚ ਬਜ਼ੁਰਗਾਂ ਨੂੰ ਵੀ ਵੈਕਸੀਨ ਲਗਾਈ ਜਾ ਰਹੀ ਹੈ। ਸਿਹਤ ਮੰਤਰੀ ਨਿਤਜਨ ਹੋਰੋਵਿਟਜ ਨੇ ਕਿਹਾ ਕਿ ਇਜ਼ਰਾਇਲ ਕੋਰੋਨਾ ਦੀ ਪੰਜਵੀਂ ਲਹਿਰ ‘ਚ ਸੀ।ਇਥੇ ਜ਼ਿਆਦਾਤਰ ਮਾਮਲੇ ਓਮਿਕਰਾਨ ਵੈਰੀਐਂਟ ਦੇ ਸਨ।

ਹੁਣ ਤੱਕ, ਵਿਸ਼ਵ ਸਿਹਤ ਸੰਗਠਨ (WHO) ਨੇ ਅਲਫ਼ਾ, ਬੀਟਾ, ਗਾਮਾ, ਡੈਲਟਾ ਅਤੇ ਓਮਿਕਰੋਨ ਨੂੰ SARS-CoV-2 ਦੇ ਚਿੰਤਾ ਦੇ ਰੂਪਾਂ ਵਜੋਂ ਨਾਮ ਦਿੱਤਾ ਹੈ।

Share This Article
Leave a Comment