ਓਨਟਾਰੀਓ ਦੀ ਟਰਾਂਸਪੋਰਟ ਮੰਤਰੀ ਨੇ ਟਰੱਕ ਡਰਾਇਵਰਾਂ ਕੀਤਾ ਧੰਨਵਾਦ

TeamGlobalPunjab
2 Min Read

ਕੈਨੇਡਾ ਸਰਕਾਰ ਟਰੱਕ ਡਰਾਈਵਰਾਂ ਦੀ ਹੌਂਸਲਾ ਅਫਜ਼ਾਈ ਲਈ ਸਮੇਂ-ਸਮੇਂ ਤੇ ਕਈ ਯੋਜਨਾਵਾਂ ਉਲੀਕਦੀ ਹੈ। ਅੱਜ ਜਦੋਂ ਕੋਰੋਨਾ ਵਾਇਰਸ ਹਰ ਪਾਸੇ ਫੈਲ ਰਿਹਾ ਹੈ ਤਾਂ ਇਹ ਟਰੱਕ ਡਰਾਈਵਰ ਅੱਜ ਵੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਓਨਟਾਰੀਓ ਦੀ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰ ਟਰੱਕ ਡਰਾਇਵਰਾਂ ਲਈ ਹਮੇਸ਼ਾ ਖੜ੍ਹੀ ਹੈ। ਇਸ ਲਈ 511 ਐਪ ਲਾਂਚ ਕੀਤੀ ਗਈ ਹੈ ਜੋ ਕਿ ਰੋਡ ਕਲੋਜ਼ ਤੋਂ ਲੈ ਕੇ ਹਰ ਕਿਸਮ ਦੀ ਮਦਦ ਕਰੇਗੀ। ਉਨ੍ਹਾਂ ਟਰੱਕ ਡਰਾਇਵਰਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਸਦਕਾ ਫੂਡ ਸਪਲਾਈ ਨਿਰੰਤਰ ਹੋ ਰਹੀ ਹੈ ਤੇ ਲੋਕਾਂ ਦੇ ਘਰਾਂ ਤੱਕ ਖਾਣਾ ਪੁੱਜ ਰਿਹਾ ਹੈ।

 

ਵਿਸ਼ਵ ਦਾ ਕੋਈ ਵੀ ਦੇਸ਼ ਹੋਵੇ ਉਸਦੀ ਕਾਰਜਕੁਸ਼ਲਤਾ ਆਵਾਜਾਈ ਦੇ ਸਹਾਰੇ ਟਿਕੀ ਹੁੰਦੀ ਹੈ। ਜੇਕਰ ਆਵਾਜਾਈ ਰੱੁਕ ਜਾਵੇ ਤਾਂ ਸਮਝ ਲਵੋ ਜੀਵਣ ਵਿਚ ਖੜੋਤ ਆ ਗਈ। ਇਸਦੀ ਗੈਰ ਹਾਜ਼ਰੀ ਵਿਚ ਅਰਥ ਵਿਵਸਥਾ ਨੂੰ ਢਾਹ ਲੱਗਦੀ ਹੈ ਲੋਕਾਂ ਦੇ ਰੋਜ਼ਮਰਾ ਦੇ ਕੰਮ-ਕਾਜ ਰੁਕ ਜਾਂਦੇ ਹਨ ਅਤੇ ਹਰ ਬੁਨਿਆਦੀ ਸਹੂਲਤਾਂ ਆਮ ਲੋਕਾਂ ਤੱਕ ਨਹੀਂ ਪਹੁੰਚਦੀਆਂ। ਇਹਨਾਂ ਬੁਨਿਆਦੀ ਸਹੂਲਤਾਂ ਜਾਂ ਵਸਤੂਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਟਰੱਕ ਡਰਾਈਵਰਾਂ ਦਾ ਅਹਿਮ ਯੋਗਦਾਨ ਹੈ ਜੋ ਦਿਨ ਰਾਤ ਮਿਹਨਤ ਕਰਕੇ ਲੋਕਾਂ ਨੂੰ ਉਹਨਾਂ ਦੀਆਂ ਜਰੂਰੀ ਵਸਤੂਆਂ ਪਹੁੰਚਦੀਆਂ ਕਰਦੇ ਹਨ। ਸੋ ਇਸ ਐਪ ਦੇ ਜ਼ਰੀਏ ਇਹਨਾਂ ਟਰੱਕ ਡਰਾਈਵਰਾਂ ਦਾ ਜਿੱਥੇ ਸਮਾਂ ਬਚੇਗਾ ਉਥੇ ਹੀ ਬੇਫਜ਼ੂਲ ਗੱਡੀ ਦਾ ਤੇਲ ਵੀ ਨਹੀਂ ਫੁਕੇਗਾ ਅਤੇ ਉਹਨਾਂ ਨੂੰ ਕਿਸੇ ਵੀ ਤਰਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ।

 

 

Share This Article
Leave a Comment