ਐਨਡੀਏ ਨੂੰ ਸਾਲ 2019 ‘ਚ ਦੇਸ਼ ਦੀ ਬਹੁ ਰੰਗੀ ਬਣਾਵਟ ਦੇ ਟੁਕੜੇ ਕਰਨ ਲਈ ਯਾਦ ਕੀਤਾ ਜਾਵੇਗਾ : ਅਹਿਮਦ ਪਟੇਲ

TeamGlobalPunjab
1 Min Read
  • ਨਿਊਜ਼ ਡੈਸਕ : ਸਾਲ 2019 ਦਾ ਅੱਜ ਆਖਰੀ ਦਿਨ ਹੈ ਅਤੇ ਸਿਆਸਤਦਾਨਾਂ ਦੀ ਬਿਆਨਬਾਜ਼ੀ ਜਾਰੀ ਹੈ। ਇਸ ਮੌਕੇ ਕਾਂਗਰਸੀ ਨੇਤਾ ਅਹਿਮਦ ਪਟੇਲ ਨੇ ਟਵੀਟਰ ਰਾਹੀਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲਿਖਿਆ ਕਿ ਸਾਲ 2019 ਖਤਮ ਹੋਣ ਵਾਲਾ ਹੈ ਪਰ ਐਨਡੀਏ (NDA) ਦੀਆਂ ਮੁਸ਼ਕਲਾਂ ਦੀ ਅਜੇ ਸ਼ੁਰੂਆਤ ਹੋਈ ਹੈ। ਉਨ੍ਹਾਂ ਨੇ 2020 ਨੂੰ ਲੈ ਕੇ ਵੀ ਮੋਦੀ ਸਰਕਾਰ ‘ਤੇ ਟਿੱਪਣੀ ਕੀਤੀ ਹੈ।

ਅਹਿਮਦ ਪਟੇਲ ਨੇ ਟਵੀਟ ਕੀਤਾ ਕਿ 2019 ਖ਼ਤਮ ਹੋਣ ਵਾਲਾ ਹੈ, ਪਰ ਐਨਡੀਏ ਦੀਆਂ ਮੁਸ਼ਕਲਾਂ ਹੁਣੇ ਹੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਲਿਖਿਆ ਕਿ ਸਾਲ 2019 ਦਾ ਸਾਲ ਦੇਸ਼ ਦੀ ਬਹੁਰੰਗੀ ਬਣਾਵਟ ਦੇ ਟੁਕੜੇ ਕਰਨ ਲਈ ਯਾਦ ਕੀਤਾ ਜਾਵੇਗਾ

ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ ਕਿ ਇਸ ਸਾਲ ਨੂੰ ਇਸ ਕਰਕੇ ਵੀ ਯਾਦ ਕੀਤਾ ਜਾਵੇਗਾ ਕਿਉਂਕਿ ਇਸ ਸਾਲ ਦੇਸ਼ ਦੇ ਨਾਗਰਿਕਾਂ ਅਤੇ ਵਿਦਿਆਰਥੀਆਂ ਨੇ ਇੱਕ ਸ਼ਕਤੀਸ਼ਾਲੀ ਸਰਕਾਰ ਦੁਆਰਾ ਕੀਤੇ ਜਾ ਰਹੇ ਗੈਰ ਸੰਵਿਧਾਨਕ ਕੰਮਾਂ ਨੂੰ ਚੁਣੌਤੀ ਦੇਣ ਲਈ ਕੰਮ ਕੀਤਾ। ਉਨ੍ਹਾਂ ਲਿਖਿਆ ਕਿ ਸਾਲ 2020 ਇਕ ਵਾਰ ਫਿਰ ਸੰਵਿਧਾਨ ਦੇ ਸਮਰਥਕਾਂ ਦੇ ਨਾਲ ਇਕੱਠੇ ਹੋ ਕੇ ਇਸ ਸਰਕਾਰ ਦੀਆਂ ਭਾਰਤ ਵਿਰੋਧੀ ਨੀਤੀਆਂ ਵਿਰੁੱਧ ਲੜਨ ਵਾਲਾ ਸਾਲ ਹੋਵੇਗੇ।

Share This Article
Leave a Comment