ਨਿਊਜ਼ ਡੈਸਕ: ਯੂਏਈ ਦੇ ਤਿੰਨ ਇੰਜੀਨੀਅਰਾਂ ਨੇ ਚਮਤਕਾਰ ਕਰ ਦਿਖਾਇਆ ਹੈ। ਉਹਨਾਂ ਨੇ ਖਜੂਰ ਤੋਂ ਬਿਜਲੀ ਪੈਦਾ ਕਰਨ ਦਾ ਤਰੀਕਾ ਲੱਭ ਲਿਆ ਹੈ। ਯੂਏਈ ਦੇ ਇੰਜੀਨੀਅਰਾਂ ਦੇ ਇੱਕ ਸਮੂਹ ਦੁਆਰਾ ਬਿਜਲੀ ਪੈਦਾ ਕਰਨ ਲਈ ਵਰਤੀ ਗਈ ਖਜੂਰ ਇੱਕ ਰਵਾਇਤੀ ਖਜੂਰ ਹੈ ਅਤੇ ਇਹ ਆਪਣੀਆਂ ਵਿਸ਼ੇਸ਼ਤਾਵਾਂ ਲਈ ਜਾਣੀ ਜਾਂਦੀ ਹੈ। ਆਓ ਜਾਣਦੇ ਹਾਂ ਇਹ ਪ੍ਰਯੋਗ ਕਿਸਨੇ ਅਤੇ ਕਿਵੇਂ ਕੀਤਾ।
ਤਿੰਨ ਜਣਿਆਂ ਨੇ ਮਿਲ ਕੇ ਕੀਤਾ ਕਮਾਲ
ਇਸ ਕਾਢ ਦਾ ਸਿਹਰਾ ਤਿੰਨ ਲੋਕਾਂ ਨੂੰ ਜਾਂਦਾ ਹੈ। ਉਨ੍ਹਾਂ ਦੇ ਨਾਮ ਹਨ- ਡਾ: ਅਲ ਅੱਤਾਰ, ਉਮਰ ਅਲ ਹਮਾਦੀ ਅਤੇ ਮੁਹੰਮਦ ਅਲ ਹਮਾਦੀ। ਇਨ੍ਹਾਂ ਤਿੰਨਾਂ ਨੇ ਮਜਦੂਲ ਖਜੂਰਾਂ ਦੀ ਵਰਤੋਂ ਕੀਤੀ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਆਕਾਰ ‘ਚ ਬਹੁਤ ਵੱਡੀਆਂ ਹਨ ਅਤੇ ਤਾਂਬੇ ਦੀਆਂ ਪਲੇਟਾਂ ਨੂੰ ਮਜ਼ਬੂਤੀ ਨਾਲ ਫੜ ਸਕਦੀਆਂ ਹਨ। ਇਸ ਪ੍ਰਕਿਰਿਆ ਦਾ ਉਦੇਸ਼ ਖਜੂਰਾਂ ਵਿੱਚ ਮੌਜੂਦ ਕੁਦਰਤੀ ਸ਼ੂਗਰ ਨੂੰ ਸਾਫ਼ ਊਰਜਾ ਵਿੱਚ ਬਦਲਣਾ ਸੀ।
ਇੰਜੀਨੀਅਰਾਂ ਨੇ ਤਾਂਬੇ ਦੀਆਂ ਪਲੇਟਾਂ ਦੀ ਵਰਤੋਂ ਕੀਤੀ, ਜੋ ਕਿ ਤਾਰਾਂ ਨਾਲ ਜੁੜੀਆਂ ਹੋਈਆਂ ਸਨ। ਮਾਡਲ ਲਈ 20 ਖਜੂਰਾਂ ਦੀ ਵਰਤੋਂ ਕੀਤੀ ਗਈ ਸੀ। ਤਾਂਬੇ ਦੀਆਂ ਪਲੇਟਾਂ ਇਲੈਕਟ੍ਰੋਡ ਵਜੋਂ ਕੰਮ ਕਰਦੀਆਂ ਹਨ ਜਦੋਂ ਕਿ ਤਾਰਾਂ ਸਰਕਟ ਨੂੰ ਪੂਰਾ ਕਰਦੀਆਂ ਹਨ, ਜਿਸ ਨਾਲ ਸੈੱਟਅੱਪ ਥੋੜ੍ਹੀ ਮਾਤਰਾ ਵਿੱਚ ਬਿਜਲੀ ਪੈਦਾ ਕਰ ਸਕਦਾ ਹੈ।
ਮੁਹੰਮਦ ਅਲ ਹਮਾਦੀ ਨੇ ਆਪਣੀ ਰਚਨਾ ਪਿੱਛੇ ਦੀ ਪ੍ਰੇਰਨਾ ਨੂੰ ਦੱਸਦਿਆਂ ਕਿਹਾ ਕਿ ਸਥਾਨਕ ਅਰਬ ਸੱਭਿਆਚਾਰ ਵਿੱਚ ਖਜੂਰਾਂ ਦਾ ਬਹੁਤ ਮਹੱਤਵ ਹੈ। ਹਾਲਾਂਕਿ, ਅੱਜ ਦੇ ਸਮੇਂ ਵਿੱਚ, ਉਨ੍ਹਾਂ ਦੀ ਮਹੱਤਤਾ ਨੂੰ ਕਈ ਵਾਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਉਹਨਾਂ ਕਿਹਾ ਇਹ ਪ੍ਰਯੋਗ ਕਰਨ ਦਾ ਵਿਚਾਰ ਖਜੂਰਾਂ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਆਇਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।