ਲੁਧਿਆਣਾ: ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਨਸਾਨ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਵੱਡੀ ਤੋਂ ਵੱਡੀ ਕੀਮਤ ਵੀ ਅਦਾ ਕਰਨ ਲਈ ਤਿਆਰ ਹੋ ਜਾਂਦਾ ਹੈ। ਜੇਕਰ ਸ਼ੌਂਕ ਕਿਸੇ ਸ਼ੌਕੀਨ ਪੰਜਾਬੀ ਦਾ ਪਾਲਿਆ ਹੋਵੇ ਤਾਂ ਲੋਕ ਖੜ੍ਹ-ਖੜ੍ਹ ਕੇ ਤੱਕਣ ਲਈ ਮਜ਼ਬੂਰ ਹੋ ਜਾਂਦੇ ਨੇ ਜੀ ਹਾਂ ਅਜਿਹਾ ਹੀ ਸ਼ੌਂਕ ਲੁਧਿਆਣਾ ਦੇ ਰਹਿਣ ਵਾਲੇ ਹੈਪੀ ਸਿੰਘ ਨੇ ਪਾਲਿਆ।
ਲੁਧਿਆਣਾ ਦੇ ਰਹਿਣ ਵਾਲੇ ਹੈਪੀ ਸਿੰਘ ਨੇ ਆਪਣੀ ਪੂਰੀ ਰੀਝ ਲਾ ਕੇ ਸਾਇਕਲ ਨੂੰ ਇਸ ਤਰ੍ਹਾਂ ਮੌਡੀਫਾਈ ਕਰਵਾਇਆ ਕਿ ਇਸ ਦੀ ਦਿਖ ਲੋਕਾਂ ਦੇ ਦਿਲਾਂ ‘ਚ ਧੱਕ ਪਾਉਂਦੀ ਹੈ ਜਿਸ ਨੂੰ ਖੁਦ ਇਸ ਵਿਅਕਤੀ ਨੇ ਤਿਆਰ ਕੀਤਾ ਹੈ। ਇਸ ਨੂੰ ਦੇਖ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ ਕਿ ਇਕ ਮਜ਼ਦੂਰੀ ਕਰਨ ਵਾਲੇ ਵਿਅਕਤੀ ਨੇ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਪੈਸਿਆ ਦੀ ਪਰਵਾਹ ਕੀਤੇ ਬਿਨ੍ਹਾਂ ਸਾਇਕਲ ਨੂੰ ਖੁਦ ਇਸ ਤਰ੍ਹਾਂ ਤਿਆਰ ਕੀਤਾ ਕਿ ਲੋਕਾਂ ਚ ਖੂਬ ਚਰਚੇ ਹੋ ਰਹੇ ਹਨ।