ਆਪ’ ਵਿਧਾਇਕਾ ਰੁਪਿੰਦਰ ਰੂਬੀ ਨੇ ਉਠਾਇਆ ਅਣਸੁਰੱਖਿਅਤ ਸਕੂਲਾਂ ਦਾ ਮਸਲਾ

TeamGlobalPunjab
1 Min Read

ਚੰਡੀਗੜ੍ਹ : ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਸੂਬੇ ‘ਚ ਅਣਸੁਰੱਖਿਅਤ ਸਕੂਲਾਂ ਦਾ ਪ੍ਰਸ਼ਨ ਕਾਲ ਦੌਰਾਨ ਮੁੱਦਾ ਉਠਾਉਂਦੇ ਹੋਏ ਸਿੱਖਿਆ ਮੰਤਰੀ ਨੂੰ ਪੁੱਛਿਆ ਕਿ ਬਠਿੰਡਾ ਦਿਹਾਤੀ ‘ਚ ਕਿੰਨੇ ਸਕੂਲਾਂ ਦੀਆਂ ਇਮਾਰਤਾਂ ਅਣਸੁਰੱਖਿਅਤ ਹਨ? ਜਿਸ ‘ਤੇ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਬਠਿੰਡਾ ਦਿਹਾਤੀ ‘ਚ ਕਿਸੇ ਵੀ ਸਕੂਲ ਦੀ ਇਮਾਰਤ ਅਣਸੁਰੱਖਿਅਤ ਨਹੀਂ ਹੈ। ਜਿਸ ‘ਤੇ ਸਪਲੀਮੈਂਟਰੀ ਸਵਾਲ ਕਰਦਿਆਂ ਪੁੱਛਿਆ ਕਿ ਉਨ੍ਹਾਂ ਤੋਂ ਪਹਿਲਾਂ ਸਿੱਖਿਆ ਮੰਤਰੀ ਰਹੇ ਓ.ਪੀ ਸੋਨੀ ਨੇ ਹਰੇਕ ਹਲਕੇ ਦੇ ਅਣਸੁਰੱਖਿਅਤ ਸਕੂਲਾਂ ਦੀ ਸੂਚੀ ਮੰਗੀ ਸੀ। ਜਿਸ ਤਹਿਤ ਬਤੌਰ ਵਿਧਾਇਕ ਮੈਂ (ਰੂਬੀ) ਡੀਈਓ ਦਫ਼ਤਰ ‘ਚ ਲੋਕ ਨਿਰਮਾਣ ਵਿਭਾਗ ਵੱਲੋਂ ਤਿਆਰ ਅਣਸੁਰੱਖਿਅਤ ਇਮਾਰਤਾਂ ਵਾਲੇ 15 ਸਕੂਲਾਂ ਦੀ ਸੂਚੀ ਭੇਜੀ ਸੀ, ਫਿਰ ਸਿੱਖਿਆ ਮੰਤਰੀ ਕਿਸ ਆਧਾਰ ‘ਤੇ ਸਾਰੇ ਸਕੂਲਾਂ ਦੀਆਂ ਇਮਾਰਤਾਂ ਨੂੰ ਸੁਰੱਖਿਅਤ ਦੱਸ ਰਹੇ ਹਨ? ਉਨ੍ਹਾਂ ਨੇ ਫ਼ਰੀਦਕੋਟ ਕੋਟਲੀ ਦੇ ਸਕੂਲ ਦੀ ਮਿਸਾਲ ਦਿੱਤੀ ਜਿੱਥੇ ਇਮਾਰਤ ਢਹੀ ਹੋਣ ਕਾਰਨ ਬੱਚੇ ਬਾਹਰ ਬੈਠਦੇ ਹਨ।
ਰੂਬੀ ਨੇ ਦੁਬਾਰਾ ਸਰਵੇ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਇਮਾਰਤਾਂ ਲਈ ਸਿਰਫ਼ ਨਬਾਰਡ ‘ਤੇ ਹੀ ਕਿਉਂ ਨਿਰਭਰ ਹੈ? ਇਸ ਲਈ ਆਪਣਾ ਸੂਬੇ ਦਾ ਬਜਟ ਕਿਉਂ ਨਹੀਂ ਰੱਖਿਆ ਜਾਂਦਾ। ਰੁਪਿੰਦਰ ਕੌਰ ਰੂਬੀ ਨੇ ਗਹਿਰੀ ਬੁੱਟਰ ਦੇ ਸਕੂਲ ਲਈ ਡੇਢ ਲੱਖ ਦੀ ਗਰਾਂਟ ਨਾ ਕਾਫ਼ੀ ਹੈ, ਜੋ ਵਧਾਈ ਜਾਵੇ।

Share This Article
Leave a Comment