ਚੰਡੀਗੜ੍ਹ: ਜਿੱਥੇ ਸੂਬੇ ਭਰ ਵਿੱਚ ਕਰਫਿਊ ਲੱਗਿਆ ਹੋਇਆ ਹੈ ਉਥੇ ਹੀ ਬਾਪੂਧਾਮ ਕਲੋਨੀ ਦੇ ਮਕਾਨ ਨੰਬਰ 520 ਵਿੱਚ ਦੋ ਭਰਾਵਾਂ ਦੀ ਲੜਾਈ ਵਿਚ ਇੱਕ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਮਨ ਨੇ ਆਪਸੀ ਲੜਾਈ ਦੌਰਾਨ ਆਪਣੇ 18 ਸਾਲ ਦੇ ਛੋਟੇ ਭਰਾ ਅਭਿਸ਼ੇਕ ਨੂੰ ਚਾਕੂ ਮਾਰਿਆ।
ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਉਸਨੂੰ ਸੈਕਟਰ 16 ਦੇ ਜਨਰਲ ਹਸਪਤਾਲ ਦੁਪਹਿਰ 12 ਵਜੇ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਦਿੱਤਾ।
ਥਾਣਾ 26 ਪੁਲਿਸ ਨੇ ਇਸ ਸਬੰਧੀ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਉੱਥੇ ਹੀ ਦੂਜੇ ਪਾਸੇ ਮ੍ਰਿਤਕ ਦਾ ਭਰਾ ਅਮਨ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੁੱਝ ਦਿਨਾਂ ਤੋਂ ਨਸ਼ਾ ਕਰਨ ਲੱਗ ਪਿਆ ਸੀ। ਜਿਸ ਨੂੰ ਲੈ ਕੇ ਦੋਵਾਂ ਵਿੱਚ ਵਿਵਾਦ ਹੋਇਆ।