ਅੰਮ੍ਰਿਤਸਰ: ਅੰਮ੍ਰਿਤਸਰ ‘ਚ ਰਾਤ ਕਰੀਬ 1 ਵਜੇ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿਤੀ ਧਮਾਕੇ ਇਨੇ ਜ਼ਬਰਦਸਤ ਸੀ ਪੂਰੇ ਸ਼ਹਿਰ ‘ਚ ਭੜਥੂ ਪੈ ਗਿਆ। ਜਿਨ੍ਹਾਂ ਦੀ ਆਵਾਜ਼ ਸੁਣ ਪੂਰਾ ਸ਼ਹਿਰ ਨੀਂਦ ਚੋਂ ਜਾਗ ਗਿਆ ਇਹ ਧਮਾਕੇ ਰਾਤ ਦੇ ਕਰੀਬ 1 ਵਜ ਕੇ 14 ਮਿੰਟ ‘ਤੇ ਹੋਏ। ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਫੋਰਸ ਬਲ ਵੀ ਸਰਗਰਮ ਹੋ ਗਏ ਪਰ ਹਾਲੇ ਤੱਕ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਧਮਾਕੇ ਕਿਥੇ ਤੇ ਕਿਸ ਤਰਾਂ ਹੋਏ ਨੇ। ਜਿਸ ਬਾਰੇ ਫੋਰਸ ਮੁਸਤੈਦ ਹੋ ਗਈ ਤੇ ਪਤਾ ਲਗਾਇਆ ਜਾ ਰਿਹਾ ਕਿ ਇਹ ਧਮਾਕੇ ਕਿਥੇ ਹੋਏ ਨੇ ਤੇ ਕਿਸ ਤਰਾਂ ਹੋਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ. ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਹ ਇਕ ਅਫਵਾਹ ਫਿਲਾਈ ਜਾ ਰਹੀ ਹੈ ਜਿਸ ਲਈ ਲੋਕਾਂ ਘਬਰਾਉਣ ਦੀ ਕੋਈ ਲੋੜ ਨਹੀਂ।
ਮਿਲੀ ਜਾਣਕਾਰੀ ਮੁਤਾਬਕ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹ ਧਮਾਕਿਆਂ ਦੀ ਆਵਾਜ਼ ਕਿਸੇ ਬੰਬ ਧਮਾਕੇ ਦੀ ਆਵਾਜ਼ ਨਹੀਂ ਸੀ। ਸਗੋਂ ਇਹ ਆਵਾਜ਼ ਏਅਰ ਫੋਰਸ ਦੇ ਸੁਪਰ ਸੋਨੀਕ ਜਹਾਜ਼ ਦੀ ਸੀ। ਇਸ ਜਹਾਜ਼ ਦੀ ਆਵਾਜ਼ ਦੀ ਟੈਸਟਿੰਗ ਕੀਤੀ ਗਈ ਸੀ।
ਅੰਮ੍ਰਿਤਸਰ ‘ਚ ਅੱਧੀ ਰਾਤ ਨੂੰ ਹੋਏ ਧਮਾਕੇ ! ਦਹਿਲੇ ਸ਼ਹਿਰ ਵਾਸੀ

Leave a Comment
Leave a Comment