ਨਵੀਂ ਦਿੱਲੀ : ਦੇਸ਼ ਅੰਦਰ ਅਰਬਪਤੀਆਂ ਦੀ ਦੌੜ ‘ਚ ਸਭ ਤੋਂ ਮੁਹਰੇ ਦੋ ਵੱਡੇ ਗੁਰੱਪ ਅੰਬਾਨੀ ਤੇ ਅਡਾਨੀ ਹਨ। ਜਿਸ ਤਹਿਤ ਹੁਣ ਗੌਤਮ ਅਡਾਨੀ ਇਸ ਸਾਲ ਅਮੀਰ ਭਾਰਤੀਆਂ ਵਿੱਚੋਂ ਸਭ ਤੋਂ ਵੱਧ ਦੌਲਤ ਇਕੱਠੀ ਕਰਨ ‘ਚ ਮੋਹਰੀ ਰਹੇ ਹਨ। ਇਸ ਦੌੜ ‘ਚ ਗੌਤਮ ਅਡਾਨੀ ਦੇ ਗੁਰੱਪ ਨੇ ਏਸ਼ੀਆ ਦੇ ਸਭ ਤੋਂ ਦੌਲਤਮੰਦ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਵੀ ਪਛਾੜ ਦਿੱਤਾ ਹੈ।
ਹਾਲਾਂਕਿ ਕੁੱਲ ਜਾਇਦਾਦ ਦੇ ਮਾਮਲੇ ‘ਚ ਅੰਬਾਨੀ 10ਵੇਂ ਨੰਬਰ ਤੇ ਹਨ ਜਦਕਿ ਅਡਾਨੀ 40ਵੇਂ ਸਥਾਨ ‘ਤੇ ਹਨ। ਬਲੂਮਬਰਗ ਬਿਲੀਅਨੇਅਰ ਇੰਡਕੈਸ ਮੁਤਾਬਕ ਇਸ ਸਾਲ ਦੇ ਸ਼ੁਰੂਆਤੀ ਸਾਢੇ 10 ਮਹੀਨਿਆਂ ‘ਚ ਗੌਤਮ ਅਡਾਨੀ ਦੀ ਜਾਇਦਾਦ 1.41 ਲੱਖ ਕਰੋੜ ਰੁਪਏ ਵਧੀ ਹੈ। ਦੂਜੇ ਪਾਸੇ ਮੁਕੇਸ਼ ਅੰਬਾਨੀ ਹੁਣ ਤਕ ਆਪਣੀ ਜਾਇਦਾਦ ‘ਚ 1.21 ਲੱਖ ਕਰੋੜ ਹੀ ਜੋੜ ਸਕੇ ਹਨ। ਯਾਨੀ ਅਡਾਨੀ ਨੇ ਆਪਣੀ ਦੌਲਤ ‘ਚ ਰੋਜ਼ਾਨਾ 449 ਕਰੋੜ ਰੁਪਏ ਜੋੜੇ ਹਨ।