ਅਮਰੀਕਾ ਵਿਚ ਹੋ ਸਕਦੀਆਂ ਹਨ 22 ਲੱਖ ਦੇ ਕਰੀਬ ਮੌਤਾਂ

TeamGlobalPunjab
2 Min Read
ਇੰਪੀਰੀਅਲ ਕਾਲਜ ਲੰਡਨ ਦੇ ਸੋਧਕਾਰਾਂ ਵੱਲੋਂ ਇਕ ਮਾਡਲ ਜਾਰੀ ਕੀਤਾ ਗਿਆ ਹੈ ਜਿਸ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਜੇਕਰ ਅਮਰੀਕਾ ਵਿਚ ਹਾਲਾਤ ਇਸੇ ਤਰਾਂ ਦੇ ਬਣੇ ਰਹੇ ਤਾਂ ਅਮਰੀਕਾ ਵਿਚ ਸਤੰਬਰ ਤੱਕ 22 ਲੱਖ ਦੇ ਕਰੀਬ ਮੌਤਾਂ ਹੋ ਸਕਦੀਆਂ ਹਨ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਅਮਰੀਕਾ ਵਿਚ 7 ਅਪ੍ਰੈਲ ਤੋਂ ਬਾਅਦ ਹਰ ਦਿਨ 1800 ਲੋਕਾਂ ਦੀ ਮੌਤ ਹੋ ਰਹੀ ਹੈ ਜੋ ਕਿ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਅੰਕੜੇ ਹਨ। ਅਮਰੀਕਾ ਦੇ ਕੁਝ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਅਮਰੀਕਾ ਵਿਚ ਜੋ ਮੌਜੂਦਾ ਹਾਲਾਤ ਹਨ ਸਿਰਫ ਲਾਕਡਊਨ ਦੇ ਕਾਰਨ ਬਣੇ ਹੋਏ ਹਨ ਜੇਕਰ ਲਾਕਡਊਨ ਲਾਗੂ ਨਾ ਕੀਤਾ ਜਾਵੇ ਤਾਂ ਮੌਤਾਂ ਅਤੇ ਕੇਸਾਂ ਦੇ ਅੰਕੜੇ ਇਸਤੋਂ ਵੀ ਜਿਆਦਾ ਦਿਲ ਕੰਬਾਊ ਹੋ ਸਕਦੇ ਸਨ।ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਲੰਮਾ ਸਮਾਂ ਲਾਕਡਊਨ ਲਾਗੂ ਨਹੀਂ ਕੀਤਾ ਜਾ ਸਕਦਾ ਕਿਉਂ ਕਿ ਦੇਸ਼ ਦੀ ਅਰਥ ਵਿਵਸਥਾ ਪਹਿਲਾਂ ਹੀ ਕਾਫੀ ਜਿਆਦਾ ਚਰਮਰਾ ਚੁੱਕੀ ਹੈ ਜਿਸਦੇ ਗੰਭੀਰ ਨਤੀਜੇ ਆਉਣ ਵਾਲੇ ਸਮੇਂ ਵਿਚ ਸਾਹਮਣੇ ਆ ਸਕਦੇ ਹਨ।ਇਸਤੋਂ ਪਹਿਲਾਂ ਕੁਝ ਸੂਬਿਆਂ ਦੇ ਲੋਕਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਸੀ ਅਤੇ ਲਾਕਡਾਊਨ ਖੋਲਣ ਦੀ ਮੰਗ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਉਹ ਆਪਣੀ ਜਿੰਦਗੀ ਖਤਰੇ ਵਿਚ ਪਾਕੇ ਕੰਮ ਤੇ ਜਾਣ ਲਈ ਤਿਆਰ ਬਰ ਤਿਆਰ ਹਨ ਪਰ ਉਹਨਾਂ ਨੂੰ ਰੁਜ਼ਗਾਰ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਕਿਉਂ ਕਿ ਉਹਨਾਂ ਦੀ ਆਰਥਿਕ ਹਾਲਤ ਬਹੁਤ ਜਿਆਦਾ ਪਤਲੀ ਪੈ ਚੁੱਕੀ ਹੈ।
Share This Article
Leave a Comment