ਵਾਸ਼ਿੰਗਟਨ: ਸ਼ਕਤੀਸ਼ਾਲੀ ਅਮਰੀਕਾ ਕੋਰੋਨਾ ਵਾਇਰਸ ਦੇ ਕਹਿਰ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ । ਪਿਛਲੇ 24 ਘੰਟੇ ਦੌਰਾਨ ਜਾਨਲੇਵਾ ਮਹਾਮਾਰੀ ਦੀ ਵਜ੍ਹਾ ਕਾਰਨ 2 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਜਦਕਿ ਮੰਗਲਵਾਰ ਨੂੰ ਇਹ ਗਿਣਤੀ ਇੱਕ ਹਜਾਰ ਸੀ। ਦੇਸ਼ ਵਿੱਚ ਕੋਵਿਡ – 19 ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ ਵਧ ਕੇ 71 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ।
ਜੌਹਨ ਹਾਪਕਿੰਸ ਯੂਨੀਵਰਸਿਟੀ ਅਨੁਸਾਰ ਅਮਰੀਕਾ ਵਿੱਚ ਪਿਛਲੇ 24 ਘੰਟਿਆ ਦੌਰਾਨ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ 2,333 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿੱਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 71,031 ਪਹੁੰਚ ਗਈ ਹੈ, ਜਦਕਿ ਅਮਰੀਕਾ ਵਿੱਚ ਵਾਇਰਸ ਦੀ ਲਪੇਟ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 12 ਲੱਖ 03 ਹਜ਼ਾਰ 673 ਹੋ ਗਈ ਹੈ।
ਅਮਰੀਕਾ ਦਾ ਨਿਊਯਾਰਕ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਕੱਲੇ ਨਿਊਯਾਰਕ ਰਾਜ ਵਿੱਚ ਹੀ ਸਵਾ ਤਿੰਨ ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹਨ। ਹੁਣ ਤੱਕ 25 ਹਜਾਰ ਪੀਡ਼ਤਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਨਿਊਜਰਸੀ ਵਿੱਚ ਵੀ ਸਵਾ ਲੱਖ ਤੋਂ ਜ਼ਿਆਦਾ ਮਾਮਲੇ ਹਨ। ਜਦਕਿ ਪੂਰੇ ਅਮਰੀਕਾ ਵਿੱਚ ਕੁਲ 12 ਲੱਖ ਦਸ ਹਜ਼ਾਰ ਤੋਂ ਜਿਆਦਾ ਲੋਕ ਕੋਰੋਨਾ ਦੀ ਚਪੇਟ ਵਿੱਚ ਹਨ। ਲਗਭਗ 70 ਹਜ਼ਾਰ ਦਮ ਤੋਡ਼ ਚੁੱਕੇ ਹਨ।